ਡ੍ਰਾਇਵਿੰਗ ਲਾਇਸੰਸ ਅਤੇ ਗੱਡੀ ਦੇ ਕਾਗਜ਼ਾਂ ਨੂੰ ਲੈਕੇ ਜਾਰੀ ਹੋਏ ਨਵੇਂ ਨਿਯਮਾਂ

New Motor vehicle act india

New vehicle Act Enforced in India : ਮੋਟਰ ਵਾਹਨ ਨਿਯਮ 1989 ਵਿੱਚ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਕਈ ਸੋਧਾਂ ਕੀਤੀਆਂ ਹਨ। ਇਸ ਤੋਂ ਬਾਅਦ ਡ੍ਰਾਇਵਿੰਗ ਲਾਇਸੰਸ ਬਣਾਉਣਾ ਹੋਰ ਸੌਖਾ ਹੋ ਜਾਵੇਗਾ। ਜਿਸ ਲਈ ਜ਼ਿਆਦਾ ਦਸਤਾਵੇਜ਼ਾਂ ਦੀ ਲੋੜ ਨਹੀਂ ਪਵੇਗੀ ਅਤੇ ਸਿਰਫ ਅਧਾਰ ਕਾਰਡ ਰਹੀ ਹੀ ਤੁਸੀਂ ਔਨਲਾਈਨ ਡ੍ਰਾਇਵਿੰਗ ਲਾਇਸੰਸ ਬਣਾ ਸਕਦੇ ਹੋ। 1 ਅਕਤੂਬਰ ਤੋਂ ਆਧਾਰ ਕਾਰਡ ਦੇ ਨਾਲ ਆਨਲਾਈਨ ਡ੍ਰਾਇਵਿੰਗ ਲਾਇਸੰਸ, ਲਾਇਸੰਸ ਦਾ ਰੀਨੀਊ ਕਰਾਉਣਾ, ਰਜਿਸਟ੍ਰੇਸ਼ਨ ਜਿਹੀਆਂ ਸੇਵਾਵਾਂ ਲੈ ਸਕਦੇ ਹੋ।

ਇਸ ਦੇ ਨਾਲ ਹੀ ਤੁਸੀਂ ਆਪਣੇ ਦਸਤਾਵੇਜ਼ ਸਰਕਾਰੀ ਵੈਬ ਪੋਰਟਲ ‘ਤੇ ਸੰਭਾਲ ਕੇ ਰੱਖ ਸਕੋਗੇ। ਇਨ੍ਹਾਂ ਨਵੇਂ ਨਿਯਮ ਤਹਿਤ ਤੁਹਾਨੂੰ ਗੱਡੀ ਦੇ ਪੇਪਰ ਨਾਲ ਰੱਖਣਾ ਦੀ ਲੋੜ ਨਹੀਂ ਹੈ। ਹੁਣ ਤੁਸੀਂ ਟਰੈਫਿਕ ਪੁਲਿਸ ਨੂੰ ਡਿਜਿਟਲ ਕਾਪੀ ਦਿਖਾ ਸੱਕਦੇ ਹੋ। ਇਸ ਦੇ ਨਾਲ ਹੀ ਸਰਕਾਰੀ ਪੋਰਟਲ ‘ ਤੇ ਤੁਸੀਂ ਅਪਣੇ ਦਸਤਾਵੇਜ਼ ਸੁਰੱਖਿਅਤ ਰੱਖ ਸਕਦੇ ਹੋ ਤੇ ਦਸਤਾਵੇਜ਼ਾਂ ਦੀ ਡਿਜ਼ੀਟਲ ਕਾਪੀ ਦਿਖਾ ਕੇ ਆਪਣੇ ਨਾਂਅ ਕੱਢ ਸਕੋਗੇ। ਇਨ੍ਹਾਂ ਨਵੇਂ ਨਿਯਮਾਂ ਤਹਿਤ ਤੁਸੀਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰ ਸਕਦੇ ਹੋ। ਪਰ ਇਸ ਦੀ ਵਰਤੋਂ ਸਿਰਫ ਰੂਟ ਨੈਵੀਗੇਸ਼ਨ ਲਈ ਕੀਤੀ ਜਾ ਸਕੇਗੀ। ਪਰ ਡ੍ਰਾਇਵਿੰਗ ਕਰਦੇ ਸਮੇਂ ਗੱਲ ਕਰਦੇ ਫ੍ਹੜੇ ਗਏ ਤਾਂ ਤੁਹਾਨੂੰ ਇਕ ਹਾਜ਼ਰ ਤੋਂ ਲੈਕੇ ਪੰਜ ਹਾਜ਼ਰ ਤੱਕ ਦਾ ਜ਼ੁਰਮਾਨਾਂ ਦੇਣਾ ਪੈ ਸੱਕਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ