2000, 500 ਦੇ ਨੋਟਾਂ ਤੋਂ ਬਾਅਦ ਲੱਗਾ 200 ਦੇ ਨੋਟਾਂ ਤੇ ਬੈਨ

Indian Currency

ਨੇਪਾਲ ਸਰਕਾਰ ਵੱਲੋਂ ਭਾਰਤੀ ਨੋਟਾਂ ਦੇ ਲਗਾਤਾਰ ਪਾਬੰਦੀ ਲਗਾਈ ਜਾ ਰਹੀ ਹੈ। ਨੇਪਾਲ ਸਰਕਾਰ ਨੇ ਪਹਿਲਾਂ ਭਾਰਤੀ ਕਰੰਸੀ ਦੇ ਵੱਡੇ ਨੋਟਾਂ ਜਿਵੇਂ 2000 ਅਤੇ 500 ਦੇ ਨੋਟਾਂ ਤੇ ਪਾਬੰਦੀ ਲਗਾਈ ਸੀ। ਪਰ ਹੁਣ ਨੇਪਾਲ ਸਰਕਾਰ ਨੇ ਭਾਰਤੀ ਕਰੰਸੀ ਦੇ 200 ਦੇ ਨੋਟ ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਮੰਤਰੀ ਗੋਕੁਲ ਬਾਸਕੋਟਾ ਨੇ ਵੀਰਵਾਰ ਨੂੰ ਕਾਠਮੰਡੂ ‘ਚ ਹੋਈ ਮੰਤਰੀ ਪ੍ਰੀਸ਼ਦ ਦੀ ਬੈਠਕ ‘ਚ ਭਾਰਤੀ ਕਰੰਸੀ ਦੇ 200 ਦੇ ਨੋਟ ‘ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਮੰਤਰੀ ਗੋਕੁਲ ਬਾਸਕੋਟਾ ਦੇ ਐਲਾਨ ਤੋਂ ਬਾਅਦ ਨੇਪਾਲ ਵਿੱਚ 2000 ਤੇ 500 ਤੇ ਨਾਲ – ਨਾਲ 200 ਦੇ ਨੋਟ ਵੀ ਕਿਸੇ ਸਰਕਾਰੀ ਤੇ ਵਪਾਰਕ ਸੰਸਥਾਵਾਂ ‘ਚ ਮੌਜੂਦ ਨਹੀਂ ਹੋਣਗੇ।

ਨੇਪਾਲ ਵਿਚ ਭਾਰਤੀ ਨੋਟਾਂ ਦੀ ਅਸਲੀ ਤੇ ਨਕਲੀ ਦੀ ਪਛਾਣ ਲਈ ਕੋਈ ਵੀ ਆਧਾਰ ਨਹੀਂ ਇਹ ਕਾਰਨ ਭਾਰਤੀ ਕਰੰਸੀ ਦੇ ਬੈਨ ਹੋਣ ਦਾ ਮੁੱਖ ਕਾਰਨ ਹੈ। ਮੰਤਰੀ ਗੋਕੁਲ ਬਾਸਕੋਟਾ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਰੱਖਦੇ ਹੋਏ ਇਹ ਕਦਮ ਚੁੱਕਣਾ ਜ਼ਰੂਰੀ ਸੀ।