Mumbai Weather Updates: ਮੁੰਬਈ ਵਿੱਚ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ, ਅਗਲੇ ਸੱਤ ਦਿਨਾਂ ਲਈ ਹਾਈ ਅਲਰਟ

mumbai-weather-updates-high-alert-due-to-heavy-rain

Mumbai Weather Updates: ਮਹਾਰਾਸ਼ਟਰ ‘ਚ ਮੁੰਬਈ ਅਤੇ ਹੋਰ ਇਲਾਕਿਆਂ ‘ਚ ਲਗਾਤਾਰ ਭਾਰੀ ਬਾਰਸ਼ ਤੋਂ ਬਾਅਦ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ‘ਚ ਹੋਰ ਜ਼ਿਆਦਾ ਮੀਂਹ ਪੈਣ ਦੀ ਚੇਤਵਾਨੀ ਦਿੱਤੀ ਹੈ। ਐਨਡੀਆਰਐਫ ਦੀਆਂ 16 ਟੀਮਾਂ ਸੂਬੇ ਦੇ ਮੀਂਹ ਪ੍ਰਭਾਵਿਤ ਇਲਾਕਿਆਂ ‘ਚ ਤਾਇਨਾਤ ਹਨ। ਮੁੰਬਈ ‘ਚ ਚੇਂਬੁਰ, ਪਰੇਲ, ਹਿੰਦਮਾਤਾ, ਵਡਾਲਾ ਸਮੇਤ ਕਈ ਹੋਰ ਖੇਤਰਾਂ ‘ਚ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਪਾਣੀ ਲੋਕਾਂ ਦੇ ਘਰਾਂ ‘ਚ ਦਾਖ਼ਲ ਹੋ ਚੁੱਕਾ ਹੈ। ਸੜਕਾਂ ‘ਤੇ ਗੋਢਿਆਂ ਤੋਂ ਉੱਚਾ ਪਾਣੀ ਮੌਜੂਦ ਹੈ। ਪਾਣੀ ਏਨਾ ਜ਼ਿਆਦਾ ਕਿ ਕਈ ਗੱਡੀਆਂ ਤਕ ਡੁੱਬ ਗਈਆਂ।

ਇਹ ਵੀ ਪੜ੍ਹੋ: Mumbai Weather Updates: ਮੁੰਬਈ ਵਿੱਚ ਤੇਜ਼ ਹਵਾਵਾਂ ਤੇ ਭਾਰੀ ਮੀਂਹ ਨੂੰ ਦੇਖਦੇ ਹੋਏ ਜਾਰੀ ਕੀਤਾ ਰੈੱਡ ਅਲਰਟ

ਅਜਿਹੇ ‘ਚ ਮੁੱਖ ਮੰਤਰੀ ਊਧਵ ਠਾਕਰੇ ਨੇ ਪੇਡਰ ਰੋਡ ਦਾ ਦੌਰਾ ਕੀਤਾ ਜਿੱਥੇ ਮੋਹਲੇਧਾਰ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਪਹਾੜ ਦਾ ਇਕ ਹਿੱਸਾ ਢਹਿ ਗਿਆ ਸੀ ਤੇ ਸੜਕ ‘ਤੇ ਪੱਥਰ, ਚਿੱਕੜ ਤੇ ਟੁੱਟੇ ਹੋਏ ਦਰੱਖਤਾਂ ਦਾ ਮਲਬਾ ਇਕੱਠਾ ਹੋ ਗਿਆ ਸੀ। ਮੁੰਬਈ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਬੁੱਧਵਾਰ 107 ਕਿਮੀਂ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਜਿਸ ਕਾਰਨ ਰੇਲ ਤੇ ਬੱਸ ਸੇਵਾ ‘ਤੇ ਵੀ ਅਸਰ ਪਿਆ। ਮੁੱਖ ਮੰਤਰੀ ਊਧਵ ਠਾਕਰੇ ਨੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਤੇ ਸਿਰਫ਼ ਜ਼ਰੂਰੀ ਕੰਮ ਲਈ ਹੀ ਬਾਹਰ ਆਉਣ ਦੀ ਸਲਾਹ ਦਿੱਤੀ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ