Weather Updates: ਮੁੰਬਈ ਵਿੱਚ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਮੋਹਲੇਧਾਰ ਬਾਰਿਸ਼ ਹੋਣ ਦੇ ਆਸਾਰ

mumbai-rain-red-alert-meteorological-department
Weather Updates: ਮੁੰਬਈ- ਭਾਰਤ ਮੌਸਮ ਵਿਗਿਆਨ ਮਹਿਕਮੇ ਨੇ ਮਹਾਰਾਸ਼ਟਰ ਦੇ ਤੱਟਵਰਤੀ ਜ਼ਿਲ੍ਹਿਆਂ ਅਤੇ ਮੁੰਬਈ ‘ਚ ਲਗਾਤਾਰ ਦੂਜੇ ਦਿਨ ਸ਼ਨੀਵਾਰ ਨੂੰ ਵੀ ਮੋਹਲੇਧਾਰ ਮੀਂਹ ਜਾਰੀ ਰਹਿਣ ਦਾ ਅਨੁਮਾਨ ਜਤਾਇਆ ਹੈ। ਮੌਸਮ ਵਿਭਾਗ ਨੇ ਮੁੰਬਈ, ਰਾਏਗੜ੍ਹ ਅਤੇ ਰਤਨਾਗਿਰੀ ਲਈ ਸ਼ੁੱਕਰਵਾਰ ਨੂੰ ਰੈੱਡ ਅਲਰਟ ਜਾਰੀ ਕੀਤਾ ਸੀ ਅਤੇ ਪਾਲਘਰ, ਮੁੰਬਈ, ਠਾਣੇ ਅਤੇ ਰਾਏਗੜ੍ਹ ਜ਼ਿਲ੍ਹਿਆਂ ‘ਚ ਕਈ ਥਾਂਵਾਂ ‘ਤੇ ਸ਼ਨੀਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦਾ ਅਨੁਮਾਨ ਜਤਾਇਆ ਸੀ। ਭਾਰਤ ਮੌਸਮ ਵਿਗਿਆਨ ਵਿਭਾਗ, ਮੁੰਬਈ ਦੇ ਡਿਪਟੀ ਡਾਇਰੈਕਟਰ ਜਨਰਲ ਕੇ.ਐੱਸ. ਹੋਸਾਲਿਕਰ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਪਿਛਲੇ 24 ਘੰਟਿਆਂ ‘ਚ ਮੁੰਬਈ ‘ਚ ਭਾਰੀ ਬਾਰਸ਼ ਹੋਈ।

ਇਹ ਵੀ ਪੜ੍ਹੋ: Corona in India: ਭਾਰਤ ਵਿੱਚ ਨਹੀਂ ਥਮ ਰਿਹਾ Corona ਦਾ ਕਹਿਰ, 24 ਘੰਟਿਆਂ ਵਿੱਚ 22000 ਤੋਂ ਵੀ ਵੱਧ ਕੇਸ ਆਏ ਸਾਹਮਣੇ

ਉਨ੍ਹਾਂ ਨੇ ਟਵੀਟ ਕੀਤਾ,”ਮੁੰਬਈ ਅਤੇ ਪੱਛਮੀ ਤੱਟ ‘ਤੇ ਅੱਜ ਭਾਰੀ ਬਾਰਸ਼ ਜਾਰੀ ਰਹੇਗੀ।” ਹੋਸਾਲਿਕਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 8.30 ਵਜੇ ਤੋਂ ਬਾਅਦ ਸ਼ਹਿਰ ਅਤੇ ਇਸ ਦੇ ਨੇੜਲੇ ਇਲਾਕਿਆਂ ‘ਚ 25 ਮਿਲੀਮੀਟਰ ਤੋਂ 30 ਮਿਲੀਮੀਟਰ ਦਰਜ ਹੋਈ। ਮੌਸਮ ਵਿਭਾਗ ਦੇ ਡਾਡਾਟ ਅਨੁਸਾਰ ਮੁੰਬਈ ਦੋ ਕੋਲਾਬਾ ਮੌਸਮ ਬਿਊਰੋ ਨੇ ਪਿਛਲੇ 24 ਘੰਟਿਆਂ ‘ਚ 169 ਮਿਲੀਮੀਟਰ ਬਾਰਸ਼ ਦਰਜ ਕੀਤੀ, ਜਦੋਂ ਕਿ ਇਸ ਮਿਆਦ ‘ਚ ਸਾਂਤਾਕਰੂਜ਼ ਸਟੇਸ਼ਨ ਨੇ 157 ਮਿਲੀਮੀਟਰ ਬਾਰਸ਼ ਦਰਜ ਕੀਤੀ। ਇਸ ਵਿਚ ਰਤਨਾਗਿਰੀ ਬਿਊਰੋ ਨੇ ਸ਼ੁੱਕਰਵਾਰ ਤੋਂ 69.3 ਮਿਲੀਮੀਟਰ ਅਤੇ ਹਰਨਾਈ ਮੌਸਮ ਸਟੇਸ਼ਨ ਨੇ 165.2 ਮਿਲੀਮੀਟਰ ਬਾਰਸ਼ ਦਰਜ ਕੀਤੀ। ਰਾਏਗੜ੍ਹ ਜ਼ਿਲ੍ਹੇ ‘ਚ ਅਲੀਬਾਗ਼ ਬਿਊਰੋ ਨੇ ਸਮਾਨ ਮਿਆਦ ‘ਚ 18 ਮਿਲੀਮੀਟਰ ਬਾਰਸ਼ ਦਰਜ ਕੀਤੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ