ਇੱਕ ਹੋਰ 5 ਤਾਰਾ ਹੋਟਲ ਦਾ ਵੱਡਾ ਕਾਰਾ, 2 ਉੱਬਲੇ ਆਂਡਿਆਂ ਦੀ ਕੀਮਤ ਸੁਣ ਉੱਡ ਜਾਣਗੇ ਤੁਹਾਡੇ ਹੋਸ਼

2 boiled egg cost in mumbai hotel

ਮੁੰਬਈ: ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵੱਲੋਂ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਤੋਂ ਬਾਅਦ ਇੱਕ ਹੋਰ ਹੋਟਲ ਨੇ ਇਸ ਤੋਂ ਵੀ ਵੱਡਾ ਕਾਰਾ ਕਰ ਦਿਖਾਇਆ ਹੈ। ਹੋਟਲ ਨੇ ਦੋ ਉੱਬਲੇ ਹੋਏ ਆਂਡਿਆਂ ਦੀ ਕੀਮਤ ਡੇਢ ਹਜ਼ਾਰ ਰੁਪਏ ਤੋਂ ਵੀ ਵੱਧ ਵਸੂਲੀ ਹੈ।

ਇੱਕ ਟਵਿੱਟਰ ਯੂਜ਼ਰ ਨੇ ਮੁੰਬਈ ਦੇ ਮਹਿੰਗੇ ਹੋਟਲ ਦੇ ਬਿਲ ਦੀ ਤਸਵੀਰ ਸਾਂਝੀ ਕੀਤੀ ਹੈ। ਬਿਲ ‘ਚ ਦਿਖਾਈ ਦੇ ਰਿਹਾ ਹੈ ਕਿ ਹੋਟਲ ਨੇ ਉਸ ਕੋਲੋਂ ਦੋ ਉੱਬਲੇ ਹੋਏ ਆਂਡਿਆਂ ਲਈ 1700 ਰੁਪਏ ਵਸੂਲੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉੱਬਲਿਆ ਆਂਡਾ ਤੇ ਆਮਲੇਟ ਇੱਕੋ ਭਾਅ ‘ਤੇ ਵਿਕ ਰਹੇ ਹਨ।

ਤੁਸੀਂ ਵੀ ਦੇਖੋ ਬਿਲ-

Source:AbpSanjha