ਮੁਕੇਸ਼ ਅੰਬਾਨੀ ਨੇ ਕੀਤੀ ਭਰਾ ਅਨਿਲ ਦੀ ਮਦਦ, 458 ਕਰੋੜ ਰੁਪਏ ਦੇਕੇ ਅਨਿਲ ਅੰਬਾਨੀ ਨੂੰ ਜੇਲ੍ਹ ਜਾਨ ਤੋਂ ਬਚਾਇਆ

Mukesh ambani helps brother anil for clear Rs 453 crore Ericsson dues

ਅਨਿਲ ਅੰਬਾਨੀ ਨੇ ਦੁਰਸੰਚਾਰ ਉਪਕਰਨ ਕੰਪਨੀ ਏਰਿਕਸਨ ਦਾ 458.77 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕੀਤਾ ਹੈ। ਹੁਣ ਰਿਲਾਇੰਸ ਕਮਯੂਨੀਕੇਸ਼ਨ ਦੇ ਮਾਲਕ ਅਨਿਲ ਅੰਬਾਨੀ ਜੇਲ੍ਹ ਜਾਨ ਤੋਂ ਬੱਚ ਗਏ ਹਨ। ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਅਨੀਲ ਨੂੰ ਮੰਗਲਵਾਰ ਤਕ ਏਰਿਕਸਨ ਦਾ ਬਕਾਇਆ ਭਰਨਾ ਸੀ ਨਹੀਂ ਤਾ ਉਨ੍ਹਾਂ ਨੂੰ ਕੋਰਟ ਦੀ ਮਾਨਹਾਨੀ ਦੇ ਮਾਮਲੇ ‘ਚ ਜੇਲ੍ਹ ਜਾਣਾ ਪੈ ਸਕਦਾ ਸੀ।

ਇਹ ਵੀ ਪੜ੍ਹੋ : ਗੋਆ ਵਿਧਾਨ ਸਭਾ ਦੇ ਪ੍ਰਧਾਨ ਪ੍ਰਮੋਦ ਸਾਵੰਤ ਬਣਨਗੇ ਗੋਆ ਦੇ ਅਗਲੇ ਮੁੱਖ ਮੰਤਰੀ

ਏਰਿਕਸਨ ਦੇ ਦੇਣਦਾਰੀ ‘ਚ ਅਨੀਲ ਦੇ ਨਾਲ ਆਰਕਾਮ ਦੀ ਦੋ ਇਕਾਈਆਂ ਦੇ ਚੇਅਰਮੈਨ ਛਾਇਆ ਵਿਰਾਨੀ ਅਤੇ ਸਤੀਸ਼ ਸੇਠ ‘ਤੇ ਜੇਲ੍ਹ ਜਾਣ ਦਾ ਖ਼ਤਰਾ ਸੀ। ਪਿਛਲੇ ਮਹੀਨੇ ਇਸ ਮਾਮਲੇ ‘ਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ‘ਜਾਣ ਬੁਝ ਕੇ ਭੁਗਤਾਨ ਨਾ ਕਰਨ’ ਦਾ ਮਾਮਲਾ ਦੱਸਿਆ ਅਤੇ ਅੰਬਾਨੀ ਨੂੰ ‘ਅਦਾਲਤੀ ਆਦੇਸਾਂ ਦੀ ਨਾਫ਼ਰਮਾਨੀ’ ਦਾ ਦੋਸ਼ੀ ਪਾਇਆ ਸੀ। ਇਸ ਦੇ ਨਾਲ ਹੀ ਚਾਰ ਹਫਤਿਆਂ ‘ਚ ਏਰਿਕਸਨ ਦਾ ਬਕਾਇਆ ਵਾਪਸ ਕਰਨ ਦੇ ਹੁਕਮ ਦਿੱਤੇ ਸੀ।

ਬਕਾਇਆ ਨਿਪਟਾਉਣ ‘ਚ ਸਹੀ ਸਮੇਂ ‘ਤੇ ਮਦਦ ਕਰਨ ਲਈ ਆਰਕਾਮ ਦੇ ਬੁਲਾਰੇ ਨੇ ਅਨੀਲ ਅੰਬਾਨੀ ਵੱਲੋਂ ਇੱਕ ਬਿਆਨ ‘ਚ ਕਿਹਾ, “ਮੈਂ ਆਪਣੇ ਵੱਡੇ ਭਰਾ ਮੁਕੇਸ਼ ਅੰਬਾਨੀ ਅਤੇ ਭਾਬੀ ਨੀਤਾ ਦੀ ਇਸ ਮੁਸ਼ਕਿਲ ਸਮੇਂ ‘ਚ ਮੇਰੇ ਨਾਲ ਖੜ੍ਹੇ ਰਹਿਣ ਅਤੇ ਮਦਦ ਕਰਨ ਲਈ ਧੰਨਵਾਦ ਕਰਦਾ ਹਾਂ। ਮੈਂ ਅਤੇ ਮੇਰਾ ਪਰਿਵਾਰ ਉਨ੍ਹਾਂ ਦਾ ਧੰਨਵਾਦੀ ਹੈ ਕਿ ਅਸੀਂ ਸਾਰੀਆਂ ਗੱਲਾਂ ਭੁਲਾਂ ਕੇ ਅੱਗੇ ਵਧ ਚੁੱਕੇ ਹਾਂ ਅਤੇ ਉਨ੍ਹਾਂ ਦੇ ਵਤੀਰੇ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ ਹੈ”।

Source:AbpSanjha