ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1 ਲੱਖ 31 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ

More than 131,000 new corona cases have been reported in India in the last 24 hours

ਕੋਰੋਨਾ ਵਾਇਰਸ ਦੀ ਲਾਗ ਭਾਰਤ ਵਿੱਚ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ।ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਰਿਕਾਰਡ ਇੱਕ ਵਾਰ ਫਿਰ ਤੋੜਿਆ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 1,31,968 ਕੋਰੋਨਾ ਮਾਮਲੇ ਸਾਹਮਣੇ ਆਏ ਹਨ।

ਜਿਸ ਤੋਂ ਬਾਅਦ ਦੇਸ਼ ‘ਚ ਲਾਗ ਦੇ ਕੋਰੋਨਾ ਪੀੜਤਾਂ ਦੀ ਗਿਣਤੀ 1,30,60,542 ਹੋ ਗਈ ਹੈ। ਉਥੇ ਇਲਾਜ ਅਧੀਨ ਮਾਮਲੇ ਵੀ 9 ਲੱਖ 79 ਹਜ਼ਾਰ ਦੇ ਪਾਰ ਚਲੇ ਗਏ ਹਨ।

ਅੰਕੜਿਆਂ ਮੁਤਾਬਕ ਦੇਸ਼ ‘ਚ ਵਾਇਰਸ ਨਾਲ 780 ਹੋਰ ਮਰੀਜ਼ਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,67,642 ਹੋ ਗਈ। ਦੇਸ਼ ‘ਚ ਲਗਾਤਾਰ 30 ਦਿਨਾਂ ਤੋਂ ਨਵੇਂ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ। ਦੇਸ਼ ‘ਚ ਹਾਲੇ ਤਕ ਕੁਲ 1,19,13,292 ਲੋਕ ਲਾਗ ਮੁਕਤ ਹੋ ਚੁੱਕੇ ਹਨ।

ਦੇਸ਼ ਭਰ ਵਿਚ 9,43,34,262 ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ। ਟੀਕਾਕਰਨ ਦਾ ਦੂਜਾ ਪੜਾਅ 13 ਫ਼ਰਵਰੀ ਨੂੰ ਸ਼ੁਰੂ ਹੋਇਆ ਸੀ। ਅਮਰੀਕਾ ਵਿਚ ਵੀ ਪਿਛਲੇ ਸਾਲ ਅਗਸਤ ਅਤੇ ਸਤੰਬਰ ਵਿਚ ਕੇਸ ਬਹੁਤ ਤੇਜ਼ੀ ਨਾਲ ਘਟਣੇ ਸ਼ੁਰੂ ਹੋਏ ਸਨ, ਫਿਰ ਅਚਾਨਕ ਅਕਤੂਬਰ ਤੋਂ ਇਹ ਵਧਣੇ ਸ਼ੁਰੂ ਹੋ ਗਏ ਅਤੇ ਦਸੰਬਰ ਵਿਚ ਇਕ ਮਹੀਨੇ ਵਿਚ ਰਿਕਾਰਡ 63.45 ਲੱਖ ਮਰੀਜ਼ ਮਿਲੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ