ਕੇਰਲ ਦੇ ਦੱਖਣ-ਪੱਛਮ ’ਚ ਮੌਨਸੂਨ ਦੀ ਆਮਦ ਵਿੱਚ ਦੋ ਦਿਨਾਂ ਦੀ ਦੇਰੀ ਹੋ ਸਕਦੀ ਹੈ

Monsoon arrivals in south-west of Kerala may be delayed by two days

ਕੇਰਲ ਦੇ ਦੱਖਣ-ਪੱਛਮ ’ਚ ਮੌਨਸੂਨ ਦੀ ਆਮਦ ਵਿੱਚ ਦੋ ਦਿਨਾਂ ਦੀ ਦੇਰੀ ਹੋ ਸਕਦੀ ਹੈ। ਹੁਣ ਇਸ ਦੇ ਸੂਬੇ ਦੇ ਸਮੁੰਦਰੀ ਕੰਢੇ ਨਾਲ ਆਉਂਦੀ 3 ਜੂਨ ਤੱਕ ਟਕਰਾਉਣ ਦੇ ਆਸਾਰ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ।

ਵਿਭਾਗ ਨੇ ਅੱਗੇ ਕਿਹਾ ਕਿ ਇੱਕ ਜੂਨ ਤੋਂ ਦੱਖਣ-ਪੱਛਮੀ ਹਵਾਵਾਂ ਹੌਲੀ-ਹੌਲੀ ਜ਼ੋਰ ਫੜ ਸਕਦੀਆਂ ਹਨ, ਜਿਸ ਦੇ ਚੱਲਦਿਆਂ ਕੇਰਲ ’ਚ ਮੀਂਹ ਸਬੰਧੀ ਗਤੀਵਿਧੀ ’ਚ ਤੇਜ਼ੀ ਆ ਸਕਦੀ ਹੈ। ਇਸ ਲਈ ਕੇਰਲ ’ਚ ਆਉਂਦੀ ਤਿੰਨ ਜੂਨ ਦੇ ਨੇੜੇ-ਤੇੜੇ ਮੌਨਸੂਨ ਦੀ ਸ਼ੁਰੂਆਤ ਹੋਣ ਦੀਆਸ ਹੈ।

ਮੌਸਮ ਵਿਭਾਗ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੇਰਲ ’ਚ 31 ਮਈ ਨੂੰ ਮੌਨਸੂਨ ਦੇ ਆਉਣ ਦੀ ਗੱਲ ਕੀਤੀ ਸੀ।

10 ਮਈ ਤੋਂ ਬਾਅਦ 14 ਸਟੇਸ਼ਨਾਂ, ਮਿਨੀਕੌਇ, ਅਮਿਨੀ, ਤਿਰੂਵਨੰਥਾਪੁਰਮ, ਪੁਨਾਲੂਰ, ਕੋੱਲਮ, ਅਲਪੁਜ਼ਾ, ਕੋਟਾਯਮ, ਕੋਚੀ, ਤ੍ਰਿਸੁਰ, ਕੋਜ਼ੀਕੋਡ, ਥਾਲਾਸੇਰੀ, ਕੰਨੂਰ, ਕੁਡੁਲੂ ਤੇ ਮੈਂਗਲੋਰ ਵਿੱਚੋਂ 60 ਫ਼ੀਸਦੀ ’ਚ ਲਗਾਤਾਰ ਦੋ ਦਿਨ 2.5 ਮਿਲੀਮੀਟਰ ਜਾਂ ਉਸ ਤੋਂ ਵੱਧ ਮੀਂਹ ਪੈਂਦਾ ਹੈ, ਤਾਂ ਦੂਜੇ ਦਿਨ ਕੇਰਲ ’ਚ ਮੌਨਸੂਨ ਦੀ ਸ਼ੁਰੂਆਤ ਦਾ ਐਲਾਨ ਹੋ ਜਾਂਦਾ ਹੈ; ਬਸ਼ਰਤੇ ਦੋ ਹੋਰ ਮਾਪਦੰਡ ਵੀ ਨਾਲ ਹੋਣ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ