ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਕੀਤਾ ਸੰਬੋਧਨ

Indian PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ (ਯੂਐਨਜੀਏ) ਵਿੱਚ ਆਪਣੇ ਭਾਸ਼ਣ ਵਿੱਚ ਚਾਣਕਯ, ਭਾਜਪਾ ਦੇ ਵਿਚਾਰਧਾਰਕ ਦੀਨ ਦਿਆਲ ਉਪਾਧਿਆਏ ਅਤੇ ਨੋਬਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦਾ ਜ਼ਿਕਰ ਕੀਤਾ।

ਚਾਣਕਯ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ: “ਭਾਰਤ ਦੇ ਮਹਾਨ ਕੂਟਨੀਤਕ, ਆਚਾਰੀਆ ਚਾਣਕਯ ਨੇ ਸਦੀਆਂ ਪਹਿਲਾਂ ਕਿਹਾ ਸੀ- ਜਦੋਂ ਸਹੀ ਕੰਮ ਸਹੀ ਸਮੇਂ ਤੇ ਨਹੀਂ ਕੀਤਾ ਜਾਂਦਾ, ਤਾਂ ਸਿਰਫ ਸਮਾਂ ਹੀ ਉਸ ਕਾਰਜ ਦੀ ਸਫਲਤਾ ਨੂੰ ਤਬਾਹ ਕਰ ਦਿੰਦਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਸੰਯੁਕਤ ਰਾਸ਼ਟਰ ਨੇ ਆਪਣੇ ਆਪ ਨੂੰ ਢੁੱਕਵਾਂ ਰੱਖਣਾ ਹੈ, ਤਾਂ ਇਸਦੀ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਲਿਆਉਣਾ , ਇਸਦੀ ਭਰੋਸੇਯੋਗਤਾ ਵਧਾਉਣੀ ਪਵੇਗੀ ।

ਉਸਨੇ “ਗਲੋਬਲ ਆਰਡਰ, ਗਲੋਬਲ ਕਾਨੂੰਨ ਅਤੇ ਗਲੋਬਲ ਵੈਲਯੂਜ਼” ਦੀ ਰੱਖਿਆ ਲਈ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਪਣੇ 21 ਮਿੰਟਾਂ ਦੇ ਭਾਸ਼ਣ ਦਿੱਤਾ । 2014 ਤੋਂ ਬਾਅਦ ਇਹ ਮੰਚ ਤੋਂ ਉਨ੍ਹਾਂ ਦਾ ਚੌਥਾ ਭਾਸ਼ਣ ਸੀ। ਪ੍ਰਧਾਨ ਮੰਤਰੀ ਨੇ ਇੰਡੋ-ਪੈਸੀਫਿਕ ਵਿੱਚ ਚੀਨ ਦੇ ਵਿਸਤਾਰਵਾਦ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਇਸਦੀ ਭੂਮਿਕਾ ਨੂੰ ਚੁੱਕਿਆ।

ਉਸ ਨੇ ਕਿਹਾ ਕਿ ਵਿਸ਼ਵ ਇੱਕ “ਪਿਛਾਖੜੀ ਸੋਚ ਅਤੇ ਕੱਟੜਵਾਦ ਦੇ ਵਧੇ ਹੋਏ ਖਤਰੇ” ਦਾ ਸਾਹਮਣਾ ਕਰ ਰਿਹਾ ਹੈ, ਮੋਦੀ ਨੇ ਆਲਮੀ ਭਾਈਚਾਰੇ ਨੂੰ ਕਿਹਾ ਕਿ ਇਸ ਨੂੰ ਸੁਚੇਤ ਰਹਿਣ ਅਤੇ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਕੋਈ ਵੀ ਦੇਸ਼ ਅਫਗਾਨਿਸਤਾਨ ਵਿੱਚ “ਨਾਜ਼ੁਕ ਸਥਿਤੀ” ਦਾ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ ਅਤੇ ਇਸ ਨੂੰ ਇੱਕ “ਆਪਣੇ ਸੁਆਰਥੀ ਹਿੱਤਾਂ ਦਾ ਸਾਧਨ” ਲਈ ਨਾ ਵਰਤੇ । ਮੋਦੀ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਅਫਗਾਨਿਸਤਾਨ ਨੂੰ ਨਾ ਛੱਡਣ ਜਿੱਥੇ ਔਰਤਾਂ , ਬੱਚਿਆਂ ਅਤੇ ਘੱਟ ਗਿਣਤੀਆਂ ਸਮੇਤ ਲੋਕਾਂ ਨੂੰ ਮਦਦ ਦੀ ਲੋੜ ਹੋਵੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ