ਭਾਰਤੀ ਹਵਾਈ ਸੈਨਾ ਦਾ ਮਿੱਗ-21 ਲੜਾਕੂ ਜਹਾਜ਼ ਟ੍ਰੇਨਿੰਗ ਮਿਸ਼ਨ ਦੌਰਾਨ ਹਾਦਸਾਗ੍ਰਸਤ, ਪਾਇਲਟ ਦੀ ਮੌਤ

IAF-MiG-21-fighter-plane-crashed-during-training-mission

ਭਾਰਤੀ ਹਵਾਈ ਫੌਜ ਦਾ ਇਕ ਮਿਗ-21 ਲੜਾਕੂ ਜਹਾਜ਼ ਬੁੱਧਵਾਰ ਨੂੰ ਹਾਸਦਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ‘ਚ ਗਰੁੱਪ ਕੈਪਟਨ ਗੁਪਤਾ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਇਹ ਜਹਾਜ਼ ਏਅਰਬੇਸ ਤੋਂ ਇਕ ਲੜਾਕੂਜਹਾਜ਼ ਮੱਧ ਭਾਰਤ ਦੇ ਇਕ ਏਅਰਬੇਸ ਤੋਂ ਅਭਿਆਸ ਮਿਸ਼ਨ ਦੇ ਲਈ ਰਵਾਨਾ ਹੋਇਆ ਸੀ। ਜਿਸ ਵਿਚ ਕੈਪਟਨ ਏ.ਗੁਪਤਾ ਦੀ ਮੌਤ ਹੋ ਗਈ ਹੈ।

ਇਸ ਹਾਦਸੇ ਵਿਚ ਗਰੁੱਪ ਕੈਪਟਨ ਦੀ ਮੌਤ ‘ਤੇ ਭਾਰਤੀ ਹਵਾਈ ਫੌਜ ਨੇ ਡੁੰਘਾ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਹਵਾਈ ਫੌਜ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਪਰਵਾਰ ਨਾਲ ਖੜ੍ਹੇ ਹਾਂ।

ਦੱਸ ਦੇਈਏ ਕਿ ਇਸ ਹਾਦਸੇ ਦੀ ਵਜ੍ਹਾ ਜਾਨਣ ਦੇ ਲਈ ਕੋਰਟ ਆਫ ਇੰਨਕੁਆਰੀ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਸਬੰਧੀ ਭਾਰਤੀ ਹਵਾਈ ਫੌਜ ( Indian Air Force ) ਦੇ ਅਧਿਕਾਰੀਆਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ