ਮੌਸਮ ਵਿਭਾਗ ਵੱਲੋਂ ਔਂਰੇਂਜ ਅਲਰਟ ਜਾਰੀ, ਤੂਫਾਨ ਦਾ ਖਤਰਾ

Meteorological Department issues orange alert

ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 20 ਮਈ ਤਕ ਹਰਿਆਣਾ ‘ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਮੌਸਮ ਮੰਗਲਵਾਰ ਰਾਤ ਤੋਂ ਬਦਲਣਾ ਸ਼ੁਰੂ ਹੋ ਜਾਵੇਗਾ। ਅਜਿਹੀ ਸਥਿਤੀ ‘ਚ ਮੀਂਹ ਪੈਣ ਤੇ ਇਕ ਵਾਰ ਫਿਰ ਤਾਪਮਾਨ ਗਿਰਾਵਟ ਸਕਦੀ ਹੈ ਤੇ ਗਰਮੀ ਤੋਂ ਵੀ ਰਾਹਤ ਮਿਲੇਗੀ ।

ਮੌਸਮ ਵਿਭਾਗ ਅਨੁਸਾਰ ਅਰਬ ਸਾਗਰ ‘ਚ ਚੱਕਰਵਾਤੀ ਤੂਫ਼ਾਨ ਤਾਊਤੇ ਕਾਰਨ ਨਮੀ ਵਾਲੀਆਂ ਹਵਾਵਾਂ ਗੁਜਰਾਤ ਤੇ ਰਾਜਸਥਾਨ ਦੇ ਰਸਤੇ ਹਰਿਆਣਾ ‘ਚ ਆਉਣਗੀਆਂ। ਇਸ ਦੇ ਨਾਲ ਹੀ ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ ਸੂਬੇ ‘ਚ ਮੌਸਮ ਬਦਲੇਗਾ। ਇਸ ਦਾ ਅਸਰ 21 ਮਈ ਨੂੰ ਘਟਣ ਦੀ ਸੰਭਾਵਨਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ