ਮਾਇਆਵਤੀ ਦਾ ਕਾਂਗਰਸ ਤੇ ਤਿੱਖਾ ਵਾਰ, ਕਾਂਗਰਸ ਨੂੰ ਦੱਸਿਆ ਧੋਖੇਬਾਜ਼

mayawati says congress is cheater

ਬਹੁਜਨ ਸਮਾਜ ਪਾਰਟੀ ਦੇ ਕੁੱਝ ਵਿਧਾਇਕਾਂ ਦੇ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਜਿਸ ਨੂੰ ਦੇਖਦੇ ਹੋਏ ਬਹੁਜਨ ਸਮਾਜ ਪ੍ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਕਾਂਗਰਸ ਪਾਰਟੀ ਤੇ ਤਿੱਖਾ ਵਾਰ ਕੀਤਾ ਹੈ। ਉਹਨਾਂ ਨੇ ਕਾਂਗਰਸ ਨੂੰ ਧੋਖੇਬਾਜ਼ ਕਰਾਰ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਮਾਇਆਵਤੀ ਨੇ ਤਿੰਨ ਟਵੀਟ ਵੀ ਕੀਤੇ ਹਨ। ਜਿੰਨ੍ਹਾਂ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਗ਼ੈਰ ਭਰੋਸੇਮੰਦ ਪਾਰਟੀ ਕਿਹਾ ਹੈ।

mayawati says congress is cheater

ਮਾਇਆਵਤੀ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ ਹੈ ਕਿ ਰਾਜਸਥਾਨ ਵਿੱਚੋਂ ਬਸਪਾ ਦੇ 6 ਵਿਧਾਇਕਾਂ ਨੂੰ ਪਾਰਟੀ ਨਾਲੋਂ ਤੋੜ ਕੇ ਆਪਣੀ ਪ੍ਰਤੀ ਵਿੱਚ ਸ਼ਾਮਿਲ ਕਰਕੇ ਆਪਣੇ ਧੋਖੇਬਾਜ਼ ਹੋਣ ਦਾ ਸਬੂਤ ਦੇ ਦਿੱਤਾ ਹੈ। ਉਹਨਾਂ ਨੇ ਆਪਣੇ ਦੂਜੇ ਟਵੀਟ ਵਿੱਚ ਕਿਹਾ ਕਿ ਕਾਂਗਰਸ ਉਹਨਾਂ ਦੀ ਪਾਰਟੀ ਨਾਲ ਲੜਨ ਦੀ ਵਜਾਏ ਹਰ ਇੱਕ ਪਾਰਟੀ ਨੂੰ ਨੁਕਸਾਨ ਪਹੁੰਚਾਉਦੀ ਹੈ ਜੋ ਇਹਨਾਂ ਦਾ ਸਾਥ ਦਿੰਦੇ ਹਨ। ਉਹਨਾਂ ਨੇ ਆਪਣੇ ਤੀਜੇ ਟਵੀਟ ਵਿੱਚ ਡਾ. ਭੀਮਰਾਵ ਅੰਬੇਡਕਰ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਡਾ. ਭੀਮਰਾਵ ਅੰਬੇਡਕਰ ਨੂੰ ਨਾ ਤਾਂ ਕਦੇ ਲੋਕ ਸਭਾ ‘ਚ ਚੁਣ ਕੇ ਜਾਣ ਦਿੱਤਾ ਅਤੇ ਨਾ ਹੀ ਭਾਰਤ ਰਤਨ ਨਾਲ ਸਨਮਾਨਤ ਕੀਤਾ।

ਜ਼ਰੂਰ ਪੜ੍ਹੋ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਹੋਈ ਭਾਰੀ ਬਰਫ਼ਬਾਰੀ, ਲੋਕਾਂ ਵਿੱਚ ਖੁਸ਼ੀ ਦਾ ਮਾਹੌਲ

ਤੁਹਾਨੂੰ ਦੱਸ ਦੇਈਏ ਕਿ ਜੋ 6 ਵਿਧਾਇਕ ਬਸਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ, ਉਹਨਾਂ ਵਿੱਚ ਰਾਜੇਂਦਰ ਸਿੰਘ ਗੁਢਾ (ਉਦੇਪੁਰ ਵਾਟੀ), ਜੋਗੇਂਦਰ ਸਿੰਘ ਅਵਾਨਾ (ਨਦਬਈ), ਵਾਜਿਲ ਅਲੀ (ਨਗਰ), ਲਾਖਨ ਸਿੰਘ (ਕਰੌਲੀ), ਸੰਦੀਪ ਕੁਮਾਰ (ਤਿਜਾਰਾ) ਅਤੇ ਦੀਪਚੰਦ ਖੇਰੀਆ (ਕਿਸ਼ਨਗੜ੍ਹ ਬਾਸ) ਸ਼ਾਮਿਲ ਹਨ। ਇਹਨਾਂ ਵਿਧਾਇਕਾਂ ਨੇ ਬਿਨਾ ਸ਼ਰਤ ਤ ਹੀ ਆਪਣੇ ਅਸਤੀਫ਼ੇ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਨੂੰ ਸੋਮਵਾਰ ਦੇਰ ਰਾਤ ਦਿੱਤੇ।