ਮਾਤਾ ਵੈਸ਼ਨੂੰ ਦੇਵੀ ਮੰਦਰ ਵਿੱਚੋਂ 5 ਲੱਖ ਦੇ ਛੱਤਰ ਚੋਰੀ

mata-vaishno-devi-temple-theft

ਬਠਿੰਡਾ ਦੇ ਮਾਤਾ ਵੈਸ਼ਨੂੰ ਦੇਵੀ ਮੰਦਰ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਚੋਰਾਂ ਨੇ ਮਾਤਾ ਵੈਸ਼ਨੂੰ ਦੇਵੀ ਮੰਦਰ ਦੇ ਵਿੱਚੋਂ ਚਾਂਦੀ ਦੇ ਛੱਤਰ ਚੋਰੀ ਕਰ ਕੇ ਲੈ ਗਏ। ਜਦੋ ਇੰਨ੍ਹਾਂ ਛੱਤਰਾਂ ਦੀ ਕੀਮਤ ਬਾਰੇ ਪੁੱਛਿਆ ਗਿਆ ਤਾਂ ਸਾਰੇ ਹੈਰਾਨ ਰਹਿ ਗਏ। ਇਹਨਾਂ ਛੱਤਰਾਂ ਦੀ ਕੀਮਤ 5 ਲੱਖ ਰੁਪਏ ਤੱਕ ਦੀ ਦੱਸੀ ਜਾ ਰਹੀ ਹੈ। ਪਰ ਇਸ ਛੱਤਰਾਂ ਦੀ ਚੋਰੀ ਦੇ ਦੌਰਾਨ ਚੋਰ ਮੂਰਤੀਆਂ ਦੇ ਗੱਲ ਵਿੱਚ ਪਾਏ ਸੋਨੇ ਦੇ ਗਹਿਣੇ ਛੱਡ ਗਏ।

ਜ਼ਰੂਰ ਪੜ੍ਹੋ: ਹੁਸ਼ਿਆਰਪੁਰ ਦੇ ਇੱਕ ਫੋਟੋ ਸਟੂਡੀਓ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਦਾ ਸਮਾਂ ਸੜ ਕੇ ਸੁਆਹ

ਚੋਰਾਂ ਵੱਲੋਂ ਕੀਤੀ ਗਈ ਛੱਤਰਾਂ ਦੀ ਚੋਰੀ ਮੰਦਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਇਸ ਕੈਦ ਹੋਈ ਵੀਡੀਓ ਦੇ ਵਿੱਚ ਦੋ ਵਿਅਕਤੀ ਜੁੱਤੀਆਂ ਦੇ ਸਮੇਤ ਮਾਤਾ ਵੈਸ਼ਨੂੰ ਦੇਵੀ ਮੰਦਰ ਦੇ ਵਿੱਚ ਦਾਖਿਲ ਹੁੰਦੇ ਦਿਖਾਈ ਦਿੰਦੇ ਹਨ ਅਤੇ ਮੰਦਰ ਦੇ ਵਿੱਚੋਂ ਮਾਤਾ ਵੈਸ਼ਨੂੰ ਦੇਵੀ ਦੇ ਛੱਤਰ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਇਸ ਚੋਰੀ ਦੀ ਘਟਨਾ ਦੀ ਖ਼ਬਰ ਮਿਲਦੇ ਸਰ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸੀ.ਸੀ.ਟੀ.ਵੀ. ਫੋਟੇਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।