Bihar Rape News: 6 ਮਹੀਨੇ ਦੇ ਬੱਚੇ ਦੇ ਸਿਰ ਤੇ ਪਿਸਤੌਲ ਰੱਖ ਕੇ 5 ਦੋਸ਼ੀਆਂ ਨੇ ਮਹਿਲਾ ਨਾਲ ਕੀਤਾ ਜ਼ਬਰ-ਜਨਾਹ, ਬਣਾਈ ਅਸ਼ਲੀਲ ਵੀਡੀਓ

married-woman-gangrape-in-bihar-made-porn-video

Bihar Rape News: ਬਿਹਾਰ ਦੇ ਮੁਜ਼ੱਫਰਪੁਰ ਤੋਂ ਇਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁਝ ਮਨਚਲਿਆਂ ਨੇ ਘਰ ‘ਚ ਦਾਖ਼ਲ ਹੋ ਕੇ 6 ਮਹੀਨੇ ਦੇ ਬੱਚੇ ਦੇ ਸਿਰ ‘ਤੇ ਪਿਸਤੌਲ ਰੱਖ ਕੇ ਵਿਆਹੁਤਾ ਜਨਾਨੀ ਨਾਲ ਸਮੂਹਕ ਜਬਰ ਜ਼ਿਨਾਹ (ਗੈਂਗਰੇਪ) ਕੀਤਾ। ਜਬਰ ਜ਼ਿਨਾਹ ਦਾ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰ ਦਿੱਤਾ। ਦੋਸ਼ੀ ਜਨਾਨੀ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ।

ਇਹ ਵੀ ਪੜ੍ਹੋ: West Bengal Girl Gangrape News: ਪੱਛਮੀ ਬੰਗਾਲ ਦੇ ਵਿੱਚ 16 ਸਾਲਾਂ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਬਾਅਦ ਵਿੱਚ ਕੀਤਾ ਕਤਲ

ਇਸ ਮਾਮਲੇ ‘ਚ ਪੁਲਸ ਨੇ 5 ਦੋਸ਼ੀਆਂ ਵਿਰੁੱਧ ਨਾਮਜ਼ਦ ਐੱਫ.ਆਈ.ਆਰ. ਦਰਜ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਜਨਾਨੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਸਾਰੇ ਦੋਸ਼ੀ 19 ਤੋਂ 21 ਸਾਲ ਦੀ ਉਮਰ ਦੇ ਹਨ। ਪੁਲਸ ਦਾ ਕਹਿਣਾ ਹੈ ਕਿ ਕਰਜਾ ਥਾਣਾ ਇਲਾਕੇ ਦੇ ਇਕ ਪਿੰਡ ਦੀ ਜਨਾਨੀ ਆਪਣੇ ਘਰ ‘ਚ ਇਕੱਲੀ ਰਹਿੰਦੀ ਹੈ। ਉਸ ਦਾ ਪਤੀ ਮਜ਼ਦੂਰੀ ਲਈ ਬਾਹਰ ਰਹਿੰਦਾ ਸੀ। 12 ਅਗਸਤ ਨੂੰ ਪਿੰਡ ਦੇ 5 ਨੌਜਵਾਨ ਚੁਨਚੁਨ ਕੁਮਾਰ, ਲਾਲਬਾਬੂ ਕੁਮਾਰ, ਸਾਜਨ ਕੁਮਾਰ, ਸ਼੍ਰੀਰਾਮ ਕੁਮਾਰ ਅਤੇ ਸ਼ਿਵਾ ਕੁਮਾਰ ਰਾਤ ਨੂੰ ਘਰ ‘ਚ ਦਾਖਲ ਹੋਏ।

ਇਹ ਵੀ ਪੜ੍ਹੋ: Bihar Flood News: ਬਿਹਾਰ ਦੇ 16 ਜ਼ਿਲ੍ਹਿਆਂ ‘ਚ ਪਈ ਹੜ੍ਹਾਂ ਦੀ ਮਾਰ, ਹੁਣ ਤੱਕ ਹੋਈਆਂ 27 ਮੌਤਾਂ

ਚੁਨਚੁਨ ਨੇ ਜਨਾਨੀ ਦੇ ਛੋਟੇ ਬੇਟੇ ਨੂੰ ਪਿਸਤੌਲ ਦੀ ਨੌਕ ‘ਤੇ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਵਾਰੀ-ਵਾਰੀ ਨਾਲ ਸਾਰਿਆਂ ਨੇ ਜਨਾਨੀ ਨਾਲ ਜਬਰ ਜ਼ਿਨਾਹ ਕੀਤਾ।ਪੀੜਤਾ ਦੇ ਬਿਆਨ ‘ਤੇ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਐੱਸ.ਡੀ.ਪੀ.ਓ. ਰਾਜੇਸ਼ ਸ਼ਰਮਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕਰਜਾ ਥਾਣਾ ਮੁਖੀ ਨੂੰ ਇਸ ਮਾਮਲੇ ‘ਚ ਸਖਤ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਜਨਾਨੀ ਦਾ ਮੈਡੀਕਲ ਟੈਸਟ ਵੀ ਕਰਵਾ ਦਿੱਤਾ ਗਿਆ ਹੈ ਅਤੇ ਪੁਲਸ ਦੀ ਦੇਖਰੇਖ ‘ਚ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕ ਜਲਦ ਤੋਂ ਜਲਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਕਈ ਸਮਾਜਿਕ ਸੰਗਠਨਾਂ ਨੇ ਵੀਡੀਓ ਵਾਇਰਲ ਕਰਨ ਵਾਲਿਆਂ ‘ਤੇ ਵੀ ਐਕਸ਼ਨ ਦੀ ਮੰਗ ਕੀਤੀ ਹੈ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ