National Latest News: ਚੀਨੀ ਹਮਲੇ ਨੂੰ ਲੈ ਕੇ ਮਨਮੋਹਨ ਸਿੰਘ ਨੇ ਚੁੱਪੀ, ਮੋਦੀ ਨੂੰ ਸੁਣਾਈਆਂ ਖਰੀਆਂ-ਖਰੀਆਂ

manmohan-singh-remained-silent-on-modi-due-to-the-chinese-attack
ਬੀਜੇਪੀ ਵੱਲੋਂ ਅਕਸਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ‘ਮੋਨ’ ਮੋਹਨ ਸਿੰਘ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ ਕਾਂਗਰਸ ਸਰਕਾਰ ਵੇਲੇ ਮੋਦੀ ਵੱਲੋਂ ਆਪਣੇ ਭਾਸ਼ਣਾਂ ‘ਚ ਇਹ ਗੱਲ ਕਹੀ ਜਾਂਦੀ ਸੀ ਕਿ ਚੀਨ ਨੂੰ ਜਵਾਬ ਦੇਣ ਲਈ ਲਾਲ ਅੱਖ ਕਰਨੀ ਪਵੇਗੀ। ਮਨਮੋਹਨ ਸਿੰਘ ਨੇ ਲੱਦਾਖ ‘ਚ ਚੀਨ ਨਾਲ ਹੋਏ ਡੈੱਡਲਾਕ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਤਾਜ਼ਾ ਬਿਆਨ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਆਪਣੇ ਬਿਆਨ ਨਾਲ ਚੀਨ ਦੇ ਸਾਜ਼ਿਸ਼ਵਾਦੀ ਰੁਖ ਨੂੰ ਤਾਕਤ ਨਹੀਂ ਦੇਣੀ ਚਾਹੀਦੀ।

ਇਹ ਵੀ ਪੜ੍ਹੋ: Corona in Delhi: ਦੇਸ਼ ਭਰ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ Corona ਦਾ ਕਹਿਰ, ਦਿੱਲੀ ਵਿੱਚ 47 ਸਾਲਾਂ ਹੈੱਡ ਕਾਂਸਟੇਬਲ ਦੀ ਹੋਈ Corona ਨਾਲ ਮੌਤ

ਸਰਕਾਰ ਦੇ ਸਾਰੇ ਅੰਗ ਇਕੱਠੇ ਹੋ ਕੇ ਮੌਜੂਦਾ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਸਿੰਘ ਨੇ ਇਹ ਵੀ ਕਿਹਾ ਕਿ ਗੁੰਮਰਾਹਕੁੰਨ ਪ੍ਰਚਾਰ ਕਦੇ ਵੀ ਕੂਟਨੀਤੀ ਤੇ ਮਜ਼ਬੂਤ ਲੀਡਰਸ਼ਿਪ ਦਾ ਬਦਲ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸੈਨਿਕਾਂ ਦੀ ਕੁਰਬਾਨੀ ਵਿਅਰਥ ਨਾ ਜਾਵੇ।

ਮਨਮੋਹਨ ਸਿੰਘ ਨੇ ਕਿਹਾ,
” ਅੱਜ ਅਸੀਂ ਇਤਿਹਾਸ ਦੇ ਇਕ ਨਾਜ਼ੁਕ ਮੋੜ ਤੇ ਖੜ੍ਹੇ ਹਾਂ। ਸਾਡੀ ਸਰਕਾਰ ਦੇ ਫੈਸਲੇ ਤੇ ਸਰਕਾਰ ਵੱਲੋਂ ਚੁੱਕੇ ਗਏ ਕਦਮ ਇਹ ਫੈਸਲਾ ਲੈਣਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬਾਰੇ ਕਿਵੇਂ ਮੁਲਾਂਕਣ ਕਰਨਗੀਆਂ। ਜਿਹੜੇ ਦੇਸ਼ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਦੇ ਮੋਢਿਆਂ ‘ਤੇ ਡਿਊਟੀ ਦੀ ਡੂੰਘੀ ਜ਼ਿੰਮੇਵਾਰੀ ਹੈ। ”

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ