ਕਾਂਗਰਸ ਦਾ ਮਾਸਟਰ ਸਟ੍ਰੋਕ , ਡਾ. ਮਨਮੋਹਨ ਸਿੰਘ ਅਮ੍ਰਿਤਸਰ ਸੀਟ ਤੇ ਦਾਵੇਦਾਰ !

manmohan singh

ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਮ੍ਰਿਤਸਰ ਸੀਟ ਤੋਂ ਚੋਣਾਂ ਲੜਦੇ ਨਜ਼ਰ ਆ ਸਕਦੇ ਹਨ। ਇਸ ਦੇ ਸੰਬੰਧ ਵਿੱਚ ਸਾਬਕਾ ਮੁਖਮੰਤਰੀ ਰਾਜਿੰਦਰ ਕੌਰ ਭੱਠਲ, ਰਾਜਸਭਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਇਹ ਮੰਗ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਰੱਖੀ ਗਈ ਸੀ। ਜਿਸ ਸੰਬੰਧ ਵਿੱਚ ਕੈਪਟਨ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲ ਕਰਨਗੇ।

ਡਾ. ਮਨਮੋਹਨ ਸਿੰਘ ਜੋ ਕਿ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਰਹਿਣ ਵਾਲੇ ਹਨ ਪਰ ਉਹ ਹੁਣ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਿਖੇ ਰਹਿ ਰਹੇ ਹਨ। ਪੰਜਾਬ ਦੇ ਕਾਂਗਰਸ ਮੈਂਬਰਾਂ ਵੱਲੋਂ ਇਹ ਕਾਫੀ ਚਰਚਾ ਹੁੰਦੀ ਰਹੀ ਹੈ ਕਿ ਅਮ੍ਰਿਤਸਰ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਖੜਾ ਕੀਤਾ ਜਾਵੇ। ਜੇਕਰ ਡਾ. ਮਨਮੋਹਨ ਸਿੰਘ ਚੋਣਾਂ ਲੜਦੇ ਹਨ ਤਾਂ ਇਸ ਲਈ ਪੰਜਾਬ ਦੇ ਵਾਸੀਆਂ ਲਈ ਚੰਗੀ ਮਿਸਾਲ ਸਾਬਤ ਹੋਵੇਗੀ।

ਡਾ. ਮਨਮੋਹਨ ਸਿੰਘ ਦੁਬਾਰਾ ਚੋਣਾਂ ਲੜਣ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਬਣ ਕੇ ਉਭਰੇਗੀ ਅਤੇ ਪਾਰਟੀ ਮੈਂਬਰਾਂ ਵਿੱਚ ਚੰਗਾ ਤਾਲਮੇਲ ਬਣੇਗਾ। ਹਾਲਾਂਕਿ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਵਲੋਂ ਕਿਸੇ ਦੀ ਕੋਈ ਮਜ਼ਬੂਤ ਦਾਵੇਦਾਰੀ ਰਹੀ ਨਹੀਂ ਹੈ। ਜਿਸ ਕਰਕੇ ਕਾਂਗਰਸ ਅੰਮ੍ਰਿਤਸਰ ਤੋਂ ਡਾ. ਮਨਮੋਹਨ ਸਿੰਘ ਨੂੰ ਚੋਣਾਂ ਲੜਾ ਕੇ ਜਿੱਤ ਦੀ ਦਾਵੇਦਾਰੀ ਪੇਸ਼ ਕਰ ਸਕਦੀ ਹੈ। ਭਾਜਪਾ ਨੂੰ ਵੀ ਇਸ ਸੀਟ ਤੇ ਕੋਈ ਮਜ਼ਬੂਤ ਦਾਵੇਦਾਰ ਨਹੀਂ ਮਿਲ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਹਰਦੀਪ ਪੁਰੀ ਨੂੰ ਇਸ ਸੀਟ ਤੇ ਖੜਾ ਕਰ ਸਕਦੀ ਹੈ।