ਮਹੀਨਾ ਬਦਲਣ ਤੇ ਬਦਲੇ ਕਈ ਨਿਯਮ, ਜਾਣੋ ਕੀ ਪਏਗਾ ਲੋਕਾਂ ਤੇ ਅਸਰ

July 1

ਦਿੱਲੀ: ਅੱਜ ਮਹੀਨਾ ਬਦਲਣ ਤੇ ਕਈ ਨਿਯਮ ਬਦਲ ਦਿੱਤੇ ਗਏ ਹਨ। ਰੇਲਵੇ ਨੇ 250 ਤੋਂ ਜ਼ਿਆਦਾ ਰੇਲਾਂ ਦਾ ਸਮਾਂ ਬਾਦਲ ਦਿੱਤਾ ਹੈ ਤਾਂ ਉਧਰ ਆਰਬੀਆਈ ਨੇ ਟ੍ਰਾਂਸਜੈਕਸ਼ਨ ਫੀਸ ਸਬੰਧੀ ਨਿਯਮ ਬਦਲ ਦਿੱਤੇ ਹਨ।

ਰਸੋਈ ਗੈਸ ਹੋਈ ਸਸਤੀ: ਮਹੀਨਾ ਬਦਲਣ ਨਾਲ ਅੱਜ ਤੋਂ ਬਗੈਰ ਸਬਸਿਡੀ ਦਾ ਘਰੇਲੂ ਐਲਪੀਜੀ ਸਿਲੰਡਰ 100.50 ਰੁਪਏ ਸਸਤਾ ਹੋਇਆ ਹੈ। ਇਸ ਦੀ ਜਾਣਕਾਰੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਕੀਤੀ ਗਈ ਹੈ।

ਟ੍ਰੇਨਾਂ ਦੇ ਸਮੇਂ ਵਿੱਚ ਬਦਲਾਅ: ਐਤਵਾਰ ਨੂੰ ਰੇਲਵੇ ਨੇ ਕਿਹਾ ਸੋਮਵਾਰ ਤੋਂ ਕਾਫੀ ਟ੍ਰੇਨਾਂ ਦਾ ਸਮਾਂ ਬਦਲ ਦਿੱਤਾ ਜਾਵੇਗਾ ਅਤੇ ਉਹ ਆਪਣੀ ਨਵੀਂ ਸਮਾਂ ਸਾਰਣੀ ਲਾਗੂ ਕਰਨ ਜਾ ਰਹੇ ਹਨ। ਇਸ ‘ਚ ਉੱਤਰੀ ਰੇਲਵੇ ਨੇ 267 ਟ੍ਰੇਨਾਂ ਦਾ ਸਮਾਂ ਬਦਲਿਆ ਹੈ। ਰੇਲਵੇ ਜ਼ੋਨ ਨੇ 148 ਟ੍ਰੇਨਾਂ ਦਾ ਸਮਾਂ ਬਦਲ ਦਿੱਤਾ ਹੈ ਜਦਕਿ 93 ਟ੍ਰੇਨਾਂ ਦਾ ਤੁਰਨ ਦਾ ਸਮਾਂ ਜਲਦੀ ਕਰ ਦਿੱਤਾ ਹੈ।

ਐਨਈਐਫਟੀ/ਆਰਟੀਜੀਐਸ/ਆਰਬੀਆਈ: ਆਰਬੀਆਈ ਨੇ ਟ੍ਰਾਂਸਜੈਕਸ਼ਨ ਫੀਸ ਸਬੰਧੀ ਕੁੱਝ ਨਿਯਮਾਂ ਵਿੱਚ ਬਦਲਾਅ ਲਿਆਂਦਾ ਹੈ। ਆਰਟੀਜੀਐਸ ਤੇ ਐਨਐਫਟੀ ਰਾਹੀਂ ਪੈਸਾ ਭੇਜਣਾ ਅੱਜ ਤੋਂ ਸਸਤਾ ਹੋ ਗਿਆ ਹੈ। ਆਰਬੀਆਈ ਨੇ ਕਿਸੇ ਵੀ ਤਰਾਂ ਦੀ ਟ੍ਰਾਂਸਜੈਕਸ਼ਨ ਤੇ ਕਿਸੇ ਵੀ ਤਰਾਂ ਦਾ ਟੈਕਸ ਨਾ ਲਾਉਣ ਦਾ ਫੈਸਲਾ ਕੀਤਾ ਹੈ।

ਕਾਰਾਂ ਦੀ ਕੀਮਤਾਂ ‘ਚ ਵਾਧਾ: ਆਟੋਮੋਬਾਈਲ ਕੰਪਨੀਆਂ ਨੇ ਅੱਜ ਤੋਂ ਕਾਰਾਂ ਦੀ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਮਹਿੰਦਰਾ ਨੇ ਅਪਾਣੇ ਪੈਸੇਂਜਰ ਵਹੀਕਲਸ ਦੀ ਕੀਮਤਾਂ ‘ਚ 36 ਹਜ਼ਾਰ ਰੁਪਏ ਤਕ ਦੇ ਇਜ਼ਾਫੇ ਦਾ ਫੈਸਲਾ ਕੀਤਾ ਹੈ। ਜਦਕਿ ਮਾਰੂਤੀ ਨੇ ਸੇਡਾਨ ‘ਚ 12 ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ।