ਮਹਾਰਾਸ਼ਟਰ ਵਿੱਚ ਪਾਲਘਰ ਜ਼ਿਲ੍ਹੇ ਦੇ ਇੱਕ ਕੋਵਿਡ ਹਸਪਤਾਲ ਵਿੱਚ ਅੱਗ ਲੱਗੀ

Maharashtra-fire-breaks-out-at-a-covid-hospital-in-palghar-district

ICU ‘ਚ ਅੱਗ ਲੱਗਣ ਨਾਲ 13 ਮਰੀਜ਼ਾਂ ਦੀ ਮੌਤ ਹੋ ਗਈ। ਗੰਭੀਰ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ‘ਚ ਸ਼ਿਫਟ ਕੀਤਾ ਗਿਆ।

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਵਿਰਾਰ ਦੇ ਇਕ ਕੋਵਿਡ ਹਸਪਤਾਲ ‘ਚ ਅੱਜ ਤੜਕੇ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ। ਵਿਰਾਰ ਪੱਛਮ ‘ਚ ਵਿਜੇ ਵੱਲਭ ਹਸਪਤਾਲ ਦੇ ਆਈਸੀਯੂ ‘ਚ ਭਿਆਨਕ ਅੱਗ ਲੱਗ ਗਈ। ਵਸਈ ਵਿਰਾਰ ਨਗਰ ਨਿਗਮ ਨੇ ਦੱਸਿਆ ਇਸ ਹਾਦਸੇ ‘ਚ 13 ਮਰੀਜ਼ਾਂ ਦੀ ਮੌਤ ਹੋ ਗਈ। 17 ਕੋਵਿਡ ਮਰੀਜ਼ਾਂ ਦਾ ਇੱਥੇ ਇਲਾਜ ਚੱਲ ਰਿਹਾ ਸੀ। ਜ਼ਖ਼ਮੀ ਮਰੀਜ਼ਾਂ ਨੂੰ ਨੇੜੇ ਦੇ ਦੂਜੇ ਹਸਪਤਾਲ ‘ਚ ਸ਼ਿਫਟ ਕਰਵਾਇਆ ਗਿਆ ਹੈ।

ਚਾਰ ਮੰਜ਼ਿਲਾ ਹਸਪਤਾਲ ਦੀ ਦੂਜੀ ਮੰਜ਼ਿਲ ‘ਤੇ ਲੱਗੀ। ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਹੈ। ਵਿਜੇ ਵੱਲਭ ਕੋਵਿਡ ਹਸਪਤਾਲ ਦੇ ਅਧਿਕਾਰੀ ਦਿਲੀਪ ਸ਼ਾਹ ਨੇ ਦੱਸਿਆ ਰਾਤ ਤਿੰਨ ਵਜੇ ਏਸੀ ‘ਚੋਂ ਅਚਾਨਕ ਅੱਗ ਹੇਠਾਂ ਡਿੱਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ