ਨਾਬਾਲਗ ਨੂੰਹ ਨਾਲ ਰੇਪ ਕਰਨ ਤੇ ਸਹੁਰੇ ਨੂੰ ਉਮਰ ਕੈਦ

 maharashtra-daughter-in-law-rape-life-imprisonment

ਮਹਾਰਾਸ਼ਟਰ ਦੋ ਕੋਰਟ ਨੇ ਸਹੁਰੇ ਨੂੰ ਨਾਬਾਲਗ ਨੂੰਹ ਨਾਲ ਰੇਪ ਕਰਨ ਤੇ ਉਮਰ ਕੈਦ ਦੀ ਸਜ਼ਾ ਸੁਣਾਈ। ਨਾਬਾਲਗ ਨੂੰਹ ਦਾ ਰੈਪ ਕਰਨ ਵਾਲਾ ਦੋਸ਼ੀ ਵਿਅਕਤੀ ਪਾਲਘਰ ਦਾ ਵਾਸੀ ਹੈ ਅਤੇ ਉਹ ਸਰਕਾਰੀ ਵਿਭਾਗ ਦੇ ਚਾਲਕ ਦੇ ਅਹੁਦੇ ਤੇ ਕੰਮ ਕਰ ਰਿਹਾ ਸੀ। ਕੋਰਟ ਦੇ ਐਡੀਸ਼ਨਲ ਜੱਜ ਏ.ਯੂ. ਕਦਮ ਨੇ ਸੋਮਵਾਰ ਨੂੰ ਆਪਣੇ ਫ਼ੈਸਲੇ ਅਨੁਸਾਰ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸਨਾਉਣ ਦਾ ਐਲਾਨ ਕੀਤਾ।

ਐਡੀਸ਼ਨਲ ਜੱਜ ਏ.ਯੂ. ਕਦਮ ਨੇ ਸੋਮਵਾਰ ਨੂੰ ਨਾਬਾਲਗ ਨੂੰਹ ਨਾਲ ਰੇਪ ਕਰਨ ਤੇ ਭਾਰਤੀ ਸਜ਼ਾ ਯਾਫ਼ਤਾ ਅਤੇ ਪਾਕਸੋ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਦੋਸ਼ੀ ਠਹਿਰਾ ਕੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਪੀੜਤਾ ਦੇ ਐਡੀਸ਼ਨਲ ਸਰਕਾਰੀ ਵਕੀਲ ਉਜਵੱਲਾ ਮੋਹੋਲਕਰ ਨੇ ਕੋਰਟ ਦੇ ਐਡੀਸ਼ਨਲ ਜੱਜ ਏ.ਯੂ. ਕਦਮ ਨੂੰ ਦੱਸਿਆ ਕਿ ਸਾਲ 2015 ਦੇ ਵਿੱਚ ਇਸ ਨਾਬਾਲਗ ਦਾ ਵਿਆਹ ਹੋਇਆ ਸੀ। ਉਸਦਾ ਪਤੀ ਹੋਟਲ  ਮੈਨੇਜਮੈਂਟ ਦਾ ਕੋਰਸ ਕਰ ਕਰਕੇ ਜ਼ਿਆਦਾਤਰ ਸਮਾਂ ਘਰੋਂ ਬਾਹਰ ਰਹਿੰਦਾ ਸੀ। ਦੋਸ਼ੀ ਨੇ ਪੀੜਤਾ ਨੂੰ ਧਮਕੀ ਦਿੱਤੀ ਕਿ ਅਜਿਹਾ ਨਾ ਕਰਨ ‘ਤੇ ਉਹ ਉਸ ਦਾ ਵਿਆਹ ਤੁੜਵਾ ਦੇਵੇਗਾ।

ਜ਼ਰੂਰ ਪੜੋ: ਬਿਕਰਮ ਸਿੰਘ ਮਜੀਠੀਆ ਦੇ ਲਾਏ ਦੋਸ਼ਾਂ ਦਾ ਰਵਨੀਤ ਸਿੰਘ ਬਿੱਟੂ ਵੱਲੋਂ ਤਿੱਖਾ ਜੁਆਬ

ਪੀੜਤਾ ਦੇ ਐਡੀਸ਼ਨਲ ਸਰਕਾਰੀ ਵਕੀਲ ਉਜਵੱਲਾ ਮੋਹੋਲਕਰ ਨੇ ਕਿਹਾ ਕਿ ਕਈ ਵਾਰ ਉਸਦੀ ਸੱਸ ਵੀ ਕੰਮ ਕਰਨ ਘਰ ਤੋਂ ਬਾਹਰ ਜਾਂਦੀ ਸੀ। ਸਾਲ 2015 ਦੇ ਵਿੱਚ ਵੀ ਦੋਸ਼ੀ ਨੇ ਇਸ ਨਾਬਾਲਗ ਦੇ ਰੇਪ ਕੀਤਾ। ਪੀੜਤਾ ਦੇ ਐਡੀਸ਼ਨਲ ਸਰਕਾਰੀ ਵਕੀਲ ਨੇ ਕਿਹਾ ਕਿ ਉਸ ਵੇਲੇ ਤਾਂ ਸ਼ਰਮ ਹੀ ਲਹਿ ਗਈ ਜਦੋਂ ਇਸ ਦੋਸ਼ੀ ਨੇ ਮਹਿਲਾ ਦੇ ਗਰਭਵਤੀ ਹੋਣ ਸਮੇ ਵੀ ਇਸ ਨਾਲ ਬਲਾਤਕਾਰ ਕੀਤਾ। ਐਡੀਸ਼ਨਲ ਸਰਕਾਰੀ ਵਕੀਲ ਨੇ ਦੱਸਿਆ ਕਿ ਬਾਅਦ ‘ਚ ਪੀੜਤਾ ਦਾ ਗਰਭਪਾਤ ਹੋ ਗਿਆ ਅਤੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਜੇ ਕੇ ਤੁਲਿੰਜ ਪੁਲਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੱਜ ਨੇ ਆਰੋਪੀ ਨੂੰ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ।