MP Road Accident News: ਮੱਧ ਪ੍ਰਦੇਸ਼ ਦੇ ਪੰਨਾ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ 8 ਲੋਕਾਂ ਦੀ ਮੌਤ

madhya-pradesh-panna-road-accident-8-people-died

MP Road Accident News: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਬਮੀਠਾ ਥਾਣਾ ਖੇਤਰ ‘ਚ ਪੰਨਾ ਮਾਰਗ ‘ਤੇ ਅੱਜ ਯਾਨੀ ਸੋਮਵਾਰ ਇਕ ਸੜਕ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ। ਬਮੀਠਾ ਥਾਣੇ ਦੇ ਨਗਰ ਇੰਸਪੈਕਟਰ ਦਿਲੀਪ ਪਾਂਡੇ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਇੱਥੇ ਪੰਨਾ ਮਾਰਗ ‘ਤੇ ਚੰਦਰਨਗਰ ਕੋਲ ਇਕ ਜੀਪ ਅਤੇ ਤਿੰਨ ਮੋਟਰਸਾਈਕਲਾਂ ਦੀ ਟੱਕਰ ‘ਚ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Indian Railway News: ਹੁਣ ਭਾਰਤੀ ਰੇਲਾਂ ਦੀ ਨਿਗਰਾਨੀ ਕਰਨ ਦਾ ਜੁੰਮੇਵਾਰੀ ਹੁਣ ISRO ਦੇ ਮੋਢਿਆਂ ‘ਤੇ

ਜੀਪ ਪੰਨਾ ਵੱਲ ਜਾ ਰਹੀ ਸੀ। ਇਸੇ ਦੌਰਾਨ ਉਹ ਸਾਹਮਣੇ ਤੋਂ ਆ ਰਹੀਆਂ ਤਿੰਨ ਮੋਟਰਸਾਈਕਲਾਂ ਨਾਲ ਟਕਰਾ ਗਈ। ਮ੍ਰਿਤਕਾਂ ‘ਚ ਜਨਾਨੀਆਂ ਅਤੇ ਬੱਚੇ ਵੀ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਰਾਹਤ ਕੰਮ ‘ਚ ਜੁਟ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਪੂਰੀ ਸੜਕ ‘ਤੇ ਲਾਸ਼ਾਂ ਪਈਆਂ ਹੋਈਆਂ ਸਨ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ