LPG Gas News: LPG ਗੈਸ ਗ੍ਰਾਹਕਾਂ ਲਈ ਵੱਡੀ ਖੁਸ਼ਖਬਰੀ, Whatsapp ਤੇ ਹੋਵੇਗੀ ਗੈਸ ਬੁਕਿੰਗ

lpg-gas-also-book-gas-on-whatsapp
LPG Gas News: ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਦੇ 7.10 ਕਰੋੜ ਐਲ.ਪੀ.ਜੀ. ਗਾਹਕਾਂ ਲਈ ਵਧੀਆ ਖਬਰ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਇਕ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਗਾਹਕ ਹੁਣ ਵਾਟਸਐਪ ਦੇ ਜ਼ਰੀਏ ਵੀ ਐਲਪੀਜੀ ਗੈਸ ਬੁੱਕ ਕਰ ਸਕਣਗੇ। ਬੀਪੀਸੀਐਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਦੇਸ਼ ਭਰ ਵਿਚ ਸਥਿਤ ਭਾਰਤ ਗੈਸ ਦੇ ਗ੍ਰਾਹਕ ਕਿਸੇ ਵੀ ਸਥਾਨ ‘ਤੇ ਹੁੰਦੇ ਹੋਏ ਵਾਟਸਐਪ ਦੇ ਜ਼ਰੀਏ ਰਸੋਈ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ।’

ਇਹ ਵੀ ਪੜ੍ਹੋ: Corona in Rajasthan: ਰਾਜਸਥਾਨ ਵਿੱਚ ਲਗਾਤਾਰ ਵੱਧ ਰਿਹਾ ਹੈ Corona ਦਾ ਕਹਿਰ, ਨਵੇਂ 109 ਕੇਸ ਆਏ ਸਾਹਮਣੇ

ਕੰਪਨੀ ਮੁਤਾਬਕ ਉਸਨੇ ਸਿਲੰਡਰ ਬੁਕਿੰਗ ਲਈ ਇਕ ਨਵੇਂ ਵਾਟਸਐਪ ਬਿਜ਼ਨੈੱਸ ਚੈਨਲ ਦੀ ਸ਼ੁਰੂਆਤ ਕੀਤੀ ਹੈ। ਬੀਪੀਸੀਐਲ ਸਮਾਰਟਲਾਈਨ ਨੰਬਰ 1800224344 ‘ਤੇ ਵਾਟਸਐਪ ਕਰਕੇ ਬੁਕਿੰਗ ਕੀਤੀ ਜਾ ਸਕਦੀ ਹੈ। ਗਾਹਕ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਬੁਕਿੰਗ ਕਰਾਉਣੀ ਪੈਂਦੀ ਹੈ। ਜਿਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਬੀਪੀਸੀਐਲ ਅਧਿਕਾਰੀ ਅਰੁਣ ਸਿੰਘ ਨੇ ਕਿਹਾ, “ਐਲਪੀਜੀ ਦੀ ਬੁਕਿੰਗ ਦੀ ਇਸ ਵਿਵਸਥਾ ਨਾਲ ਗਾਹਕਾਂ ਨੂੰ ਵਧੇਰੇ ਸਹੂਲਤ ਮਿਲੇਗੀ। ਵਾਟਸਐਪ ਹੁਣ ਆਮ ਲੋਕਾਂ ਵਿਚ ਬਹੁਤ ਆਮ ਹੋ ਗਿਆ ਹੈ। ਹਰ ਵਰਗ ਫਿਰ ਭਾਵੇਂ ਕੋਈ ਜਵਾਨ ਹੋਵੇ ਜਾਂ ਬੁੱਢਾ, ਹਰ ਕੋਈ ਇਸ ਦੀ ਵਰਤੋਂ ਕਰਦਾ ਹੈ ਅਤੇ ਇਸ ਨਵੀਂ ਸ਼ੁਰੂਆਤ ਨਾਲ ਅਸੀਂ ਆਪਣੇ ਗਾਹਕਾਂ ਦੇ ਹੋਰ ਨੇੜੇ ਪਹੁੰਚਾਗੇ।’

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ