National News: ਸਰਕਾਰ ਨੇ ਆਮ ਜਨਤਾ ਨੂੰ ਦਿੱਤਾ ਇਕ ਹੋਰ ਵੱਡਾ ਝਟਕਾ, ਰਸੋਈ ਗੈਸ ਹੋਈ ਮਹਿੰਗੀ

lpg-cylinders-expensive-by-indian-oil-corporation
National News: ਜੁਲਾਈ ਮਹੀਨੇ ਦੇ ਪਹਿਲੇ ਦਿਨ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਰਸੋਈ ਗੈਸ ਸਿਲੰਡਰ ਦੇ ਮੁੱਲ ਵਿਚ ਅੱਜ ਮਾਮੂਲੀ ਵਾਧਾ ਕੀਤਾ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 01 ਜੁਲਾਈ ਤੋਂ ਬਿਨਾਂ ਸਬਸਿਡੀ ਵਾਲੇ 14.2 ਕਿੱਲੋਗ੍ਰਾਮ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦਾ ਬਾਜ਼ਾਰ ਮੁੱਲ 594 ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਜੂਨ ਵਿਚ ਇਸਦੀ ਕੀਮਤ 593 ਰੁਪਏ ਸੀ। ਰਸੋਈ ਗੈਸ ਦੇ ਮੁੱਲ ਲਗਾਤਾਰ ਦੂਜੇ ਮਹੀਨੇ ਵਧਾਏ ਗਏ ਹਨ। ਜੂਨ ਵਿਚ ਦਿੱਲੀ ਵਿਚ ਇਸ ਦੀ ਕੀਮਤ 11.50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ। ਰਸੋਈ ਗੈਸ ਦੇ ਮੁੱਲ ਦੀ ਸਮੀਖਿਆ ਮਾਸਿਕ ਆਧਾਰ ‘ਤੇ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Unlock 2.0 Guidelines: ਅਨਲਾਕ 2.0 ਦੀ ਸ਼ੁਰੂਆਤ, ਜਾਣੋ ਕਿਹੜੀਆਂ ਗਤੀਵਿਧੀਆਂ ਵਿੱਚ ਦਿੱਤੀ ਗਈ ਛੋਟ

ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ ਵੀ ਅੱਜ ਤੋਂ ਰਸੋਈ ਗੈਸ ਸਿਲੰਡਰ ਮਹਿੰਗਾ ਹੋਇਆ ਹੈ। ਕੋਲਕਾਤਾ ਵਿਚ ਇਸ ਦੀ ਕੀਮਤ 4.50 ਰੁਪਏ ਵੱਧ ਕੇ 620.50 ਰੁਪਏ, ਮੁੰਬਈ ਵਿਚ 3.50 ਰੁਪਏ ਵੱਧ ਕੇ 594 ਰੁਪਏ ਅਤੇ ਚੇਨੱਈ ਵਿਚ 4 ਰੁਪਏ ਵੱਧ ਕੇ 610.50 ਰੁਪਏ ਹੋ ਗਈ ਹੈ। ਹੋਟਲ, ਰੈਸਟੋਰੈਂਟ ਆਦਿ ਵਿਚ ਇਸਤੇਮਾਲ ਹੋਣ ਵਾਲਾ 19 ਕਿੱਲੋਗ੍ਰਾਮ ਦਾ ਵਪਾਰਕ ਸਿਲੰਡਰ ਦਿੱਲੀ ਵਿਚ 4 ਰੁਪਏ ਸਸਤਾ ਹੋਇਆ ਹੈ ਜਦੋਂਕਿ ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ ਇਸ ਦੇ ਮੁੱਲ ਵਧੇ ਹਨ। ਦਿੱਲੀ ਵਿਚ ਇਸ ਦੀ ਕੀਮਤ 1,139.50 ਰੁਪਏ ਤੋਂ ਘੱਟ ਕੇ 1,135.50 ਰੁਪਏ ਰਹਿ ਗਈ ਹੈ। ਕੋਲਕਾਤਾ ਵਿਚ ਇਸ ਦਾ ਮੁੱਲ 4 ਰੁਪਏ ਵੱਧ ਕੇ 1,197.50 ਰੁਪਏ, ਮੁੰਬਈ ਵਿਚ 3 ਰੁਪਏ ਵੱਧ ਕੇ 1,090.50 ਰੁਪਏ ਅਤੇ ਚੇਨੱਈ ਵਿਚ 1 ਰੁਪਏ ਵੱਧ ਕੇ 1,255 ਰੁਪਏ ‘ਤੇ ਪਹੁੰਚ ਗਿਆ ਹੈ।