ਸਿਲੰਡਰਾਂ ਦੀ ਕੀਮਤਾਂ ‘ਚ ਵਾਧਾ , ਜਨਤਾ ਦੀ ਜੇਬ ਤੇ ਪਿਆ ਬੋਝ

lpg Cylinder

ਸਾਲ ਦੇ ਮਾਰਚ ਮਹੀਨੇ ਦੀ ਸ਼ੁਰੂਆਤ ‘ਚ ਹੀ ਲੋਕਾਂ ਦੀ ਜੇਬ ‘ਤੇ ਭਾਰੀ ਬੋਝ ਪੈਣ ਵਾਲਾ ਹੈ। ਜੀ ਹਾਂ, ਤੁਹਾਡੀ ਰਸੋਈ ਦਾ ਬਜਟ ਵਧਣ ਵਾਲਾ ਹੈ ਜਿਸ ਦਾ ਕਾਰਨ ਹੇ ਘਰੇਲੂ ਗੈਸ ਦੀ ਕੀਮਤਾਂ ‘ਚ ਵਾਧਾ। ਅੱਜ ਘਰੇਲੂ ਰਸੋਈ ਗੈਸ ਦਾ ਸਬਸਿਡੀ ਸਿਲੰਡਰ 2.08 ਰੁਪਏ ਅਤੇ ਬਿਨਾਂ ਸਬਸਿਡੀ ਦਾ ਸਿਲੰਡਰ 42.50 ਰੁਪਏਸ ਮਹਿੰਗਾ ਹੋ ਗਿਆ ਹੈ। ਸਿਲੰਡਰਾਂ ਦੀ ਕੀਮਤਾਂ ‘ਚ ਇਹ ਵਾਧਾ ਲਗਾਤਾਰ ਤਿੰਨ ਮਹੀਨਿਆਂ ਦੀ ਕਟੌਤੀ ਤੋਂ ਬਾਅਦ ਹੋਇਆ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬਿਆਨ ‘ਚ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਰਸੋਈ ਗੈਸ ਦੇ ਵਧੇ ਹੋਏ ਬਜ਼ਾਰ ਮੁੱਲ ‘ਤੇ ਟੈਕਸ ਦੇ ਪ੍ਰਭਾਵ ਕਾਰਨ ਵਾਧਾ ਕਰਨਾ ਜ਼ਰੂਰੀ ਹੋ ਗਿਆ ਸੀ। ਇਨ੍ਹਾ ਵਧਿਆ ਕੀਮਤਾਂ ਤੋਂ ਬਾਅਦ ਦਿੱਲੀ ‘ਚ ਇੱਕ ਮਾਰਚ ਤੋਂ 14.2 ਕਿਲੋਗ੍ਰਾਮ ਦੇ ਰਿਆਇਤੀ ਰਸੋਈ ਗੈਸ ਸਿਲੰਡਰ ਦੀ ਕੀਮਤ 495.61 ਰੁਪਏ ਹੋ ਗਈ ਹੈ।

ਇਸ ਤੋਂ ਇਲਾਵਾ ਬਗੈਰ ਸਬਸਿਡੀ ਵਾਲਾ ਸਿਲੰਡਰ 701.50 ਰੁਪਏ ਦਾ ਹੋ ਗਿਆ ਹੈ। ਜਨਵਰੀ ‘ਚ ਸਰਕਾਰੀ ਪੈਟਰੋਲੀਅਮ ਗੈਸ ਵੰਡ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤਾਂ ‘ਚ ਇੱਕ ਮਹੀਨੇ ‘ਚ ਲਗਾਤਾਰ ਤਿੰਨ ਵਾਰ ਕਮੀ ਕੀਤੀ ਸੀ। ਜਿਸ ਦਾ ਮੁੱਖ ਕਾਰਨ ਸੀ ਰਸੋਈ ਗੈਸ ‘ਚ ਟੈਕਸ ਦੀ ਕੀਮਤਾਂ ਦਾ ਘੱਟ ਹੋਣਾ।

Source:AbpSanjha