PM ਮੋਦੀ ਦੇ ਆਪਣੇ ਸੂਬੇ ‘ਚ ਕੋਵਿਡ ਨਾਲ ਲੱਗੇ ਲਾਸ਼ਾਂ ਦੇ ਢੇਰ, ਸ਼ਮਸ਼ਾਨ ਘਾਟ ਪਏ ਛੋਟੇ

Long-wait-at-crematoriums-in-Gujarat

ਮੁੱਖ ਮੰਤਰੀਆਂ ਵੱਲੋਂ ਅਤੇ ਸਿਹਤ ਵਿਭਾਗ ਵੱਲੋਂ ਪ੍ਰਧਾਨਮੰਤਰੀ ਮੋਦੀ ਨੂੰ ਅਪੀਲ ਕੀਤੀ ਜਾ ਰਹੀ ਤਾਂ ਜੋ ਕੋਰੋਨਾ ਦਾ ਹਾਲ ਕੀਤਾ ਜਾ ਸਕੇ। ਪਰ ਉਥੇ ਹੀ ਇਸ ਵਿਚਾਲੇ ਪ੍ਰਧਾਨ ਮੰਤਰੀ ਦੇ ਆਪਣੇ ਹੀ ਗੜ੍ਹ ਗੁਜਰਾਤ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ।

ਸ਼ਮਸ਼ਾਨਘਾਟਾਂ ‘ਚ ਸਸਕਾਰ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਇੱਥੇ ਪਿਛਲੇ ਇੱਕ ਹਫਤੇ ਦੌਰਾਨ ਕੋਰੋਨਾਵਾਇਰਸ ਕਰਕੇ ਹੋਈਆਂ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਰਮਿਆਨ ਗੁਜਰਾਤ ਦੇ ਕਈ ਸ਼ਮਸ਼ਾਨਘਾਟਾਂ ਵਿੱਚ ਲੋਕਾਂ ਨੂੰ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਲਈ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹ ਕੇ ਉਡੀਕ ਕਰਨੀ ਪੈ ਰਹੀ ਹੈ।

ਹਿੰਦੂ ਆਮ ਕਰਕੇ ਸੂਰਜ ਛਿਪਣ ਮਗਰੋਂ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਦੇ, ਲਿਹਾਜ਼ਾ ਬਹੁਤਿਆਂ ਕੋਲ ਕੋਈ ਬਦਲ ਨਾ ਹੋਣ ਕਰਕੇ ਉਹ ਰਾਤ ਨੂੰ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਮਜਬੂਰ ਹਨ। ਦੋ ਦਿਨ ਪਹਿਲਾਂ ਸੂਰਤ ਸ਼ਹਿਰ ਦੇ ਉਮਰਾ ਖੇਤਰ ਵਿਚਲੇ ਸ਼ਮਸ਼ਾਨਘਾਟ ਵਿੱਚ ਰਾਤ ਨੂੰ ਇਕ ਵੇਲੇ 25 ਦੇ ਕਰੀਬ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਗਿਆ। ਸੂਰਤ ਵਿੱਚੋਂ ਹੀ ਖਬਰਾਂ ਆਈਆਂ ਹਨ ਕਿ ਲਗਾਤਾਰ ਸਸਕਾਰ ਕਰਨ ਕਰਕੇ ਭੱਠੀਆਂ ਤੱਕ ਪਿੱਘਲ ਗਈਆਂ।

ਡੋਦਰਾ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਹਿਤੇਂਦਰ ਪਟੇਲ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੁਝ ਸ਼ਮਸ਼ਾਨਘਾਟਾਂ ਵਿੱਚ ਸਸਕਾਰ ਲਈ ਪਈ ਭੀੜ ਕਰਕੇ ਲੋਕਾਂ ਨੂੰ ਰਾਤ ਸਮੇਂ ਦਾਹ ਸਸਕਾਰ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਲੋਕਾਂ ਦੀ ਉਡੀਕ ਨੂੰ ਘਟਾਉਣ ਲਈ ਕੁਝ ਥਾਵਾਂ ’ਤੇ ਬੰਦ ਪਏ ਬਿਜਲਈ ਸ਼ਮਸ਼ਾਨਘਾਟਾਂ ਨੂੰ ਮੁਰੰਮਤ ਮਗਰੋਂ ਮੁੜ ਚਾਲੂ ਕੀਤਾ ਹੈ। ਉਧਰ ਅਹਿਮਦਾਬਾਦ ਸ਼ਹਿਰ ਵਿੱਚ ਪੀੜਤਾਂ ਦੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਸਕਾਰ ਲਈ ਅੱਠ ਘੰਟਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ