ਇਸ ਸੂਬੇ ‘ਚ 15 ਦਿਨ ਲਈ ਲੌਕਡਾਊਨ, ਜਾਣੋ ਕੀ ਖੁੱਲ੍ਹਾ ਤੇ ਕੀ ਬੰਦ

Lockdown for 15 days in this state

ਰਾਜਸਥਾਨ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 19 ਅਪ੍ਰੈਲ ਤੋਂ 3 ਮਈ ਸਵੇਰੇ ਪੰਜ ਵਜੇ ਤਕ ਜਨ-ਅਨੁਸ਼ਾਸਨ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਵਿੱਚ ਸਾਰੇ ਕਾਰਜ ਸਥਾਨ, ਕਾਰੋਬਾਰੀ ਅਦਾਰੇ ਤੇ ਬਾਜ਼ਾਰ ਬੰਦ ਰਹਿਣਗੇ।

ਰਾਜਸਥਾਨ ਵਿੱਚ ਕੋਰੋਨਾ ਦੇ ਵਧ ਰਹੇ ਕੇਸਾਂ ਕਾਰਨ ਪਾਬੰਦੀਆਂ 3 ਦਿਨਾਂ ਲਈ ਵਧਾ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 19 ਅਪ੍ਰੈਲ ਤੋਂ 3 ਮਈ ਤੱਕ ਸਵੇਰੇ 5 ਵਜੇ ਤਕ ਸੂਬੇ ਕਈ ਗਤੀਵਿਧੀਆਂ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਰੋਨਾ ਸੰਕਰਮਣ ਨਾਲ ਲੜਿਆ ਜਾ ਸਕੇ। ਸਰਕਾਰੀ ਦਫਤਰ, ਬਾਜ਼ਾਰ, ਮਾਲ ਤੇ ਸਾਰੇ ਕਾਰਜ ਸਥਾਨ ਜਨਤਕ ਅਨੁਸ਼ਾਸਨ ਪੰਦਰਵਾੜੇ ਅਧੀਨ ਬੰਦ ਰਹਿਣਗੇ ਪਰ ਮਜ਼ਦੂਰਾਂ ਦੇ ਰੁਜ਼ਗਾਰ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਫੈਕਟਰੀ ਤੇ ਉਸਾਰੀ ਕਾਰਜਾਂ ਤੇ ਪਾਬੰਦੀ ਨਹੀਂ ਲਾਈ ਜਾਏਗੀ।

ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਮਾਸਕ ਪਹਿਨਣਾ ਲਾਜ਼ਮੀ ਰੋਕਥਾਮ ਉਪਾਅ ਹੈ। ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਜੋ ਜਨਤਕ ਥਾਂਵਾਂ ਤੇ ਕੰਮ ਵਾਲੀਆਂ ਥਾਂਵਾਂ ‘ਤੇ ਮਾਸਕ ਨਹੀਂ ਪਹਿਨਦੇ।

ਦਿਸ਼ਾ ਨਿਰਦੇਸ਼ਾਂ ਮੁਤਾਬਕ ਇਸ ਦੌਰਾਨ ਟੈਲੀਕਾਮ, ਇੰਟਰਨੈਟ ਸੇਵਾਵਾਂ, ਡਾਕ ਸੇਵਾਵਾਂ, ਕੁਰੀਅਰ ਸਹੂਲਤਾਂ, ਕੇਬਲ ਸੇਵਾਵਾਂ, ਆਈਟੀ ਨਾਲ ਸਬੰਧਤ ਸੇਵਾਵਾਂ, ਬੈਂਕਿੰਗ ਸੇਵਾਵਾਂ, ਬੈਂਕ, ਏਟੀਐਮ ਤੇ ਬੀਮਾ ਦਫਤਰਾਂ ਨੂੰ ਇਜਾਜ਼ਤ ਹੈ। ਇਸ ਦੇ ਨਾਲ ਹੀ ਖਾਣਾ ਪਕਾਉਣ, ਮਠਿਆਈਆਂ ਤੇ ਕਨਫੈਸ਼ਨ, ਰੈਸਟੋਰੈਂਟਾਂ ਵੱਲੋਂ ਹੋਮ ਡਿਲੀਵਰੀ ਰਾਤ ਅੱਠ ਵਜੇ ਤੱਕ ਇਜਾਜ਼ਤ ਹੈ। ਐਲਪੀਜੀ, ਪੈਟਰੋਲ ਪੰਪਾਂ, ਸੀਐੱਨਜੀ, ਪੈਟਰੋਲੀਅਮ, ਗੈਸ ਨਾਲ ਸਬੰਧਤ ਪ੍ਰਚੂਨ, ਥੋਕ ਦੁਕਾਨਾਂ ਦੀਆਂ ਸੇਵਾਵਾਂ ਦੀ ਰਾਤ 8 ਵਜੇ ਤਕ ਜਾਰੀ ਰਹਿਣਗੀਆਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ