Lockdown Updates: Corona ਤੇ Lockdown ਦੇ ਕਹਿਰ ਕਰਕੇ ਰਿਜ਼ਰਵ ਬੈਂਕ ਨੇ ਲਿਆ ਨਵਾਂ ਫੈਸਲਾ

loan-emis-set-to-get-cheaper-as-rbi
Lockdown Updates: ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਅੱਜ ਪ੍ਰੈੱਸ ਕਾਨਫਰੰਸ ਕੀਤਾ। ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਆਪਣੀ ਤਿੰਨ ਦਿਨਾਂ ਮੀਟਿੰਗ ਵਿੱਚ ਰੈਪੋ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕਮੀ 0.4 ਪ੍ਰਤੀਸ਼ਤ ਹੋਵੇਗੀ ਤੇ ਇਸ ਤਰ੍ਹਾਂ ਰੈਪੋ ਰੇਟ (repo rate) ਘੱਟ ਕੇ 4 ਪ੍ਰਤੀਸ਼ਤ ਹੋ ਗਿਆ ਹੈ, ਜੋ ਪਹਿਲਾਂ 4.4 ਪ੍ਰਤੀਸ਼ਤ ਸੀ।

ਇਹ ਵੀ ਪੜ੍ਹੋ: Corona in Maharashtra: ਮਹਾਰਾਸ਼ਟਰ ਵਿੱਚ Corona ਦਾ ਕਹਿਰ ਜਾਰੀ, 288 ਪੁਲਿਸ ਕਰਮਚਾਰੀ ਹੋਏ Corona Positive

ਐਮਪੀਸੀ ਦੀ ਬੈਠਕ 3 ਤੋਂ 5 ਜੂਨ ਤੱਕ ਹੋਣੀ ਸੀ ਪਰ ਇਹ ਪਹਿਲਾਂ ਹੀ ਹੋ ਚੁਕੀ ਹੈ ਤੇ ਬਹੁਤੇ ਮੈਂਬਰ 20-22 ਮਈ ਦੌਰਾਨ ਹੋਈ ਮੀਟਿੰਗ ਵਿੱਚ ਰੈਪੋ ਰੇਟ ਘਟਾਉਣ ਦੇ ਹੱਕ ਵਿੱਚ ਸੀ। ਹਾਲਾਂਕਿ, ਰਿਵਰਸ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਤੇ ਇਸ ਨੂੰ 3.35 ਪ੍ਰਤੀਸ਼ਤ ‘ਤੇ ਬਰਕਰਾਰ ਰੱਖਿਆ ਗਿਆ ਹੈ।

ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਹੈ, ਪਰ ਸਾਂਝੇ ਯਤਨਾਂ ਸਦਕਾ ਦੇਸ਼ ਇਸ ਸਥਿਤੀ ਤੋਂ ਨਿਕਲੰ ਸਕਦਾ ਹੈ। ਹਾਲਾਂਕਿ, ਵਿੱਤੀ ਸਾਲ 2020-21 ਦੌਰਾਨ ਦੇਸ਼ ਦੀ ਜੀਡੀਪੀ ਵਿਕਾਸ ਦਰ ਨਕਾਰਾਤਮਕ ਰਹੇਗੀ। ਆਉਣ ਵਾਲੇ ਸਮੇਂ ਵਿਚ ਦੇਸ਼ ਵਿਚ ਮਹਿੰਗਾਈ ਨੂੰ ਘੱਟ ਰੱਖਣਾ ਇੱਕ ਚੁਣੌਤੀ ਹੋਵੇਗਾ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ