Farmer Ordinance Protest News: ਹਰਿਆਣੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਪਰ ਪੁਲਿਸ ਨੇ ਕੀਤੀ ਲਾਠੀਚਾਰਜ, ਬੀਜੇਪੀ ਦਾ ਚਿਹਰਾ ਹੋਇਆ ਨੰਗਾ

lathicharge-on-farmer-protest-against-ordinance-in-haryana-bjp-government
Farmer Ordinance Protest News: ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੀ ਜਿਲ੍ਹਾ-ਪਟਿਆਲਾ ਇਕਾਈ ਵੱਲੋਂ ਵੱਖ-ਵੱਖ ਪਿੰਡਾਂ ‘ਚ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ ਹੈ। ਪਿੰਡ ਪੋਦੀਆ, ਕੱਕੇਪੁਰ, ਪਿੰਡ ਫਤਿਹਪੁਰ ਮਾਜਰੀ ਉਹ ਸਮੇਤ ਦਰਜ਼ਨਾਂ ਪਿੰਡਾਂ ‘ਚ ਮੀਟਿੰਗਾਂ ਕਰਨ ਉਪਰੰਤ ਭਾਕਿਯੂ-ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਇਸ ਦੌਰਾਨ ਜਿੱਥੇ ਕਿਸਾਨਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:Farmer Ordinance Protest News: ਕੇਂਦਰ ਦੇ ਤਿੰਨ ਆਰਡੀਨੈਂਸਾਂ ਬਿਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਹਰਿਆਣਾ ਵਿੱਚ ਕੀਤਾ ਜਾ ਰਿਹਾ ਲਗਾਤਾਰ ਰੋਸ ਪ੍ਰਦਰਸ਼ਨ, ਹਰ ਪਾਸੇ ਕਿਸਾਨਾਂ ਨੂੰ ਰੋਕ ਰਹੀ ਪੁਲਿਸ

ਉਥੇ ਨਾਲ-ਨਾਲ ਇਕਾਈਆਂ ਦੀ ਚੋਣ ਅਤੇ ਨਵੀਆਂ ਇਕਾਈਆਂ ਦਾ ਗਠਨ ਵੀ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ 14 ਸਤੰਬਰ ਨੂੰ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਕੀਤੀ ਜਾ ਰਹੀ ਬਰਨਾਲਾ ਰੈਲੀ ਸਬੰਧੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 14 ਸਤੰਬਰ ਨੂੰ ਜਿਲ੍ਹਾ-ਪਟਿਆਲਾ ‘ਚੋਂ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਭਾਕਿਯੂ-ਡਕੌਂਦਾ ਦੀ ਅਗਵਾਈ ‘ਚ ਰੈਲੀ ‘ਚ ਸ਼ਮੂਲੀਅਤ ਕਰਨਗੇ।

ਇਹ ਵੀ ਪੜ੍ਹੋ: Bathinda Murder News: ਬਠਿੰਡਾ ਵਿੱਚ ਕੀਤੇ ਗਏ ਅਕਾਲੀ ਨੇਤਾ ਦਾ ਕਤਲ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਤੇ ਲਾਏ ਗੰਭੀਰ ਦੋਸ਼

ਆਗੂਆਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਮੜ੍ਹੀਆਂ ਪਾਬੰਦੀਆਂ ਅਤੇ ਪੁਲਸ ਵੱਲੋਂ ਲਾਠੀਚਾਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਕਿਸਾਨਾਂ ਦੇ ਹੋ ਰਹੇ ਰੋਸ ਪ੍ਰਦਰਸ਼ਨ ’ਤੇ ਅੰਨੇਵਾਹ ਲਾਠੀਚਾਰਜ ਕਰਕੇ ਭਾਜਪਾ ਸਰਕਾਰ ਨੇ ਆਪਣਾ ਕਿਸਾਨਾਂ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਅਸੀਂ ਸਿਰਫ ਇਸ ਦੀ ਨਿਖੇਧੀ ਹੀ ਨਹੀਂ ਕਰਦੇ ਸਗੋਂ 14 ਸਤੰਬਰ ਨੂੰ ਦੇਸ਼ ਵਿਆਪੀ, ਸੰਕੇਤਕ ਤੌਰ ’ਤੇ ਪਾਰਲੀਮੈਂਟ ਸਾਹਮਣੇ ਅਤੇ ਖਾਸ ਕਰਕੇ ਵਡੇ ਪੱਧਰ ’ਤੇ ਪੰਜਾਬ ਅੰਦਰ 5 ਥਾਵਾਂ ’ਤੇ ਲਲਕਾਰ ਰੈਲੀਆਂ ਕਰਕੇ ਬੀਜੇਪੀ ਤੇ ਉਸ ਦੇ ਭਾਈਵਾਲਾਂ ਦੀ ਕੇਂਦਰੀ ਤੇ ਹਰਿਆਣਾ ਸਰਕਾਰ ਦਾ ਚਿਹਰਾ ਬੇਨਕਾਬ ਕਰਾਂਗੇ। ਉਨ੍ਹਾਂ ਨੇ ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਵੱਲੋਂ 15 ਸਤੰਬਰ ਨੂੰ ਕੀਤੇ ਜਾ ਰਹੇ 2 ਘੰਟੇ ਦੇ ਬੰਦ ਦੇ ਸੱਦੇ ਦਾ ਵੀ ਸੁਆਗਤ ਕੀਤਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ