1. ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ਦਾ ਅੱਜ ਅਖ਼ੀਰਲਾ ਦਿਨ ਹੈ। 19 ਮਈ ਨੂੰ 7ਵੇਂ ਤੇ ਆਖਰੀ ਗੇੜ ਵਿੱਚ 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਾਂ ਪੈਣੀਆਂ ਹਨ।
2. ਇਸ ਵਿੱਚ ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ ਸੀਟਾਂ ‘ਤੇ ਵੋਟਿੰਗ ਹੋਏਗੀ। ਅੱਜ ਸ਼ਾਮ ਤਕ ਸਿਆਸੀ ਲੀਡਰ ਵੱਧ ਤੋਂ ਵੱਧ ਵੋਟਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
3. ਆਖ਼ਰੀ ਗੇੜ ਵਿੱਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਵੋਟਾਂ ਪੈਣਗੀਆਂ। 2014 ਦੀ ਗੱਲ ਕੀਤੀ ਜਾਏ ਤਾਂ ਉਦੋਂ 13 ਵਿੱਚੋਂ ਆਮ ਆਦਮੀ ਪਾਰਟੀ ਨੇ 4, ਅਕਾਲੀ ਦਲ ਨੇ 4, ਕਾਂਗਰਸ ਨੇ 3 ਤੇ ਬੀਜੇਪੀ ਨੇ 2 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ : ਟਰੱਕ ‘ਤੇ ਚੜ੍ਹ ਮਹਿਲਾ ਨੇ ਸੰਨੀ ਦਿਓਲ ਨੂੰ ਕੀਤੀ KISS, ਵੀਡੀਓ ਵਾਇਰਲ
4. ਅੱਜ ਭਗਵੰਤ ਮਾਨ, ਕੇਜਰੀਵਾਲ ਤੇ ਨਵਜੋਤ ਸਿੰਘ ਸਿੱਧੂ ਸਮੇਤ ਵੱਡੇ ਸਿਆਸੀ ਲੀਡਰ ਪੰਜਾਬ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
5. ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਬਠਿੰਡਾ ਲੋਕ ਸਭਾ ਸੀਟ ‘ਤੇ ਰਾਜਾ ਵੜਿੰਗ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਹਨ। ਸਿੱਧੂ ਬਾਦਲਾਂ ਦੇ ਗੜ੍ਹ ਲੰਬੀ ਤੋਂ ਪ੍ਰਚਾਰ ਸ਼ੁਰੂ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਉਹ ਸੁਨੀਲ ਜਾਖੜ ਲਈ ਗੁਰਦਾਸਪੁਰ ਪ੍ਰਚਾਰ ਕਰਨ ਗਏ ਸੀ।
6. ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ 13, ਮੱਧ ਪ੍ਰਦੇਸ਼ ਦੀਆਂ 8, ਬਿਹਾਰ ਦੀਆਂ 8 ਤੇ ਪੱਛਮ ਬੰਗਾਲ ਦੀਆਂ 9 ਸੀਟਾਂ ਲਈ ਵੋਟਾਂ ਪੈਣੀਆਂ ਹਨ।
7. ਚੋਣ ਕਮਿਸ਼ਨ ਨੇ ਪੱਛਮ ਬੰਗਾਲ ਵਿੱਚ ਹਿੰਸਾ ਕਰਕੇ ਕੱਲ੍ਹ ਰਾਤ 10 ਵਜੇ ਤਕ ਹੀ ਚੋਣ ਪ੍ਰਚਾਰ ਨੂੰ ਬ੍ਰੇਕ ਲਾ ਦਿੱਤੀ ਸੀ।
8. ਇਸ ਦੇ ਬਾਵਜੂਦ ਦੇਰ ਰਾਤ 11 ਵਜੇ ਬੀਜੇਪੀ ਲੀਡਰਾਂ ਦੀਆਂ ਗੱਡੀਆਂ ਭੰਨ੍ਹਣ ਦੀ ਖ਼ਬਰ ਆ ਰਹੀ ਹੈ।
9.
10.
11.
12.
13.
14.
Source:AbpSanjha