India Political News: ਝੂਠਾ ਦੋਸ਼ ਲਗਾਉਣ ਤੇ ਕੁਲਦੀਪ ਸੇਂਗਰ ਦੀ ਬੇਟੀ ਨੇ ਅਲਕਾ ਲਾਂਬਾ ਵਿਰੁੱਧ ਦਰਜ ਕੀਤੀ FIR

kuldeep-senghars-daughter-files-fir-against-alka-lamba

India Political News:  ਉੱਤਰ ਪ੍ਰਦੇਸ਼ ਦੇ ਓਨਾਵ ‘ਚ ਰੇਪ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਬੇਟੀ ਨੇ ਕਾਂਗਰਸ ਨੇਤਾ ਅਲਕਾ ਲਾਂਬਾ ਅਤੇ ਧਰਨਾ ਪਟੇਲ ‘ਤੇ ਟਵੀਟ ਰਾਹੀਂ ਮਾਨਸਿਕ ਤਸੀਹੇ ਦਿੱਤੇ ਜਾਣ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਹੈ। ਕੁਲਦੀਪ ਦੀ ਬੇਟੀ ਐਸ਼ਵਰਿਆ ਨੇ ਪੁਲਸ ਸੁਪਰਡੈਂਟ ਵਿਕਰਾਂਤਵੀਰ ਨਾਲ ਮਿਲ ਕੇ ਗਲਤ ਟਵੀਟ ਕਰਨ ਅਤੇ ਉਸ ਟਵੀਟ ‘ਤੇ ਆਏ ਕਮੈਂਟ ਨਾਲ ਪਰਿਵਾਰ ਨੂੰ ਮਾਨਸਿਕ ਤਸੀਹੇ ਮਿਲਣ ਦੇ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਏ ਜਾਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: Corona in Maharashtra: ਮਹਾਰਾਸ਼ਟਰ ਵਿੱਚ Corona ਦਾ ਕਹਿਰ ਜਾਰੀ, 288 ਪੁਲਿਸ ਕਰਮਚਾਰੀ ਹੋਏ Corona Positive

ਜਿਸ ‘ਤੇ ਪੁਲਸ ਸੁਪਰਡੈਂਟ ਨੇ ਪ੍ਰਾਰਥਨਾ ਪੱਤਰ ‘ਤੇ ਸਦਰ ਕੋਤਵਾਰੀ ਇੰਚਾਰਜ ਨੂੰ ਕਾਰਵਾਈ ਲਈ ਆਦੇਸ਼ ਦਿੱਤਾ। ਕੋਤਵਾਲੀ ਇੰਚਾਰਜ ਦਿਨੇਸ਼ ਚੰਦਰ ਮਿਸ਼ਰਾ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰਾਰਥਨਾ ਪੱਤਰ ਦੇ ਆਧਾਰ ‘ਤੇ ਅਲਕਾ ਲਾਂਬਾ ਅਤੇ ਧਰਨਾ ਪਟੇਲ ‘ਤੇ ਆਈ.ਪੀ.ਸੀ. ਦੀ ਧਾਰਾ 500 ਅਤੇ ਸੂਚਨਾ ਤਕਨਾਲੋਜੀ ਸੋਧ ਐਕਟ 2008 ਦੀ ਧਾਰਾ 67 ਦੇ ਅਧੀਨ ਐੱਫ.ਆਈ.ਆਰ. ਰਜਿਸਟਰਡ ਕੀਤੀ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ