ਜਾਣੋ 18 ਸਾਲ ਤੋਂ ਉਪਰ ਦੇ ਲੋਕ ਕਿਸ ਤਰ੍ਹਾਂ ਕਰਵਾ ਸਕਦੇ ਹਨ ਟੀਕਾਕਰਨ ਲਈ ਨਾਮ ਰਜਿਸਟਰ

Know how people above 18 years of age can get a name registered for vaccination

ਦੇਸ਼ ਭਰ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਮੋਦੀ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ। ਇਸ ਮੁਤਾਬਕ, ਇੱਕ ਮਈ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾਵੇਗੀ। ਪੀ.ਐੱਮ. ਮੋਦੀ ਨੇ ਇੱਕ ਬੈਠਕ ਤੋਂ ਬਾਅਦ ਇਹ ਅਹਿਮ ਫੈਸਲਾ ਲਿਆ ਹੈ

ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੋਰੋਨਾ ਦੀ ਸਥਿਤੀ ‘ਤੇ ਦੇਸ਼ਭਰ ਦੇ ਪ੍ਰਮੁੱਖ ਡਾਕਟਰਾਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਅਹਿਮ ਫੈਸਲਾ ਲਿਆ ਜਿਸ ਵਿਚ ਇਹ ਐਲਾਨ ਕੀਤਾ।

 ਕੋਰੋਨਾਵਾਇਰਸ ਟੀਕੇ ਸਾਰੇ ਸਰਕਾਰੀ-ਸੰਚਾਲਿਤ ਕੋਵਿਡ ਕੇਂਦਰਾਂ ‘ਤੇ ਮੁਫਤ ਹੋਣਗੇ, ਜਦੋਂਕਿ ਪ੍ਰਾਈਵੇਟ ਹਸਪਤਾਲ ਟੀਕੇ ਲਈ ਇਕ ਸਵੈ-ਨਿਰਧਾਰਤ ਲਾਗਤ “ਪਾਰਦਰਸ਼ੀ ਢੰਗ ਨਾਲ” ਘੋਸ਼ਿਤ ਕਰ ਸਕਦੇ ਹਨ।

ਕੋਰੋਨਾ ਦੀ ਵੈਕਸੀਨ ਮੌਕੇ ਤੁਹਾਨੂੰ ਜਿੰਨਾ ਪ੍ਰਮਾਣ ਪਤੱਰਾਂ ਦੀ ਲੋੜ ਹੈ ਉਹ ਹੇਠ ਦਿੱਤੀਆਂ ਹਨ

Aadhar card

Driving license

Voter id

Passport

Pension document

ਕੋਵੀਡ -19 ਟੀਕਾਕਰਣ ਪੜਾਅ 3: ਰਜਿਸਟਰ ਕਿਵੇਂ ਕਰਨਾ ਹੈ

  1. CoWIN – cowin.gov.in ਦੀ ਅਧਿਕਾਰਤ ਵੈਬਸਾਈਟ ਦੇਖੋ
  2.  ਆਪਣਾ ਮੋਬਾਈਲ ਤੇ ਅਧਾਰ ਕਾਰਡ ਦਾ ਨੰਬਰ ਐਡ ਕਰੋ
  3. ਤੁਹਾਨੂੰ ਇੱਕ ਵਨ ਟਾਈਮ ਨੰਬਰ ਯਾਨੀ ਕਿ ਇਕ OTP ਮਿਲੇਗਾ ਜਿਸਨੂੰ ਤੁਸੀਂ ਇਸ ਵਿਚ ਦਾਖਿਲ ਕਰਨਾ ਹੈ
  4. ਆਪਣੇ ਮੁਤਾਬਿਕ ਤਰੀਕ ਅਤੇ ਸਮੇਂ ਦੀ ਚੋਣ ਕਰੋ
  5. ਇਸ ਤਰ੍ਹਾਂ ਤੁਸੀਂ ਸਾਰੇ ਨਿਯਮ ਤਹਿਤ ਆਪਣੀ ਵੈਕਸੀਨੇਸ਼ਨ ਲਈ ਸਮਾਂ ਹਾਸਿਲ ਕਰ ਲਵੋਗੇ

ਇਸ ਤੋਂ ਬਾਅਦ ਤੁਸੀਂ ਵੈਕਸੀਨੇਸ਼ਨ ਸੈਂਟਰ ‘ਸਾਗ ਜਾ ਕੇ ਇਸ ਆਈ ਡੀ ਨੂੰ ਦਿਖਾ ਸਕਦੇ ਹੋ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ