Corona in India: KGMU ਦੀ ਰਿਪੋਰਟ ਆਈ ਸਾਹਮਣੇ, ਯੂਪੀ ਵਿੱਚ Tablighi Jamaat ਦੇ 34 ਨਵੇਂ ਕੇਸ ਆਏ ਪੋਜ਼ੀਟਿਵ

Corona in India: ਉੱਤਰ ਪ੍ਰਦੇਸ਼ ‘ਚ ਖਤਰਨਾਕ  Coronavirus ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) ਦੁਆਰਾ ਅੱਜ ਭਾਵ ਸ਼ੁੱਕਰਵਾਰ ਨੂੰ Corona ਦੇ ਮਰੀਜ਼ਾਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ‘ਚ 34 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਸਾਰੇ ਲੋਕ ਦਿੱਲੀ ‘ਚ ਆਯੋਜਿਤ Tablighi Jamaat ਨਾਲ ਜੁੜੇ ਹੋਏ ਹਨ।

ਦੱਸ ਦੇਈਏ ਕਿ 2 ਅਪ੍ਰੈਲ ਨੂੰ ਕਈ ਲੋਕਾਂ ਦੇ ਸੈਂਪਲ ਜਾਂਚ ਲਈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) ਭੇਜੇ ਗਏ। ਜਾਂਚ ‘ਚ ਮਿਲੇ 34 ਪਾਜ਼ੀਟਿਵ ਮਰੀਜ਼ਾਂ ‘ਚ 23 ਸਾਲ ਤੋਂ ਲੈ ਕੇ 75 ਸਾਲ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ‘ਚੋਂ 32 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ।ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਦੇ ਨਿਮਾਜ਼ੁਦੀਨ ਮਰਕਜ਼ ‘ਚ ਉੱਤਰ ਪ੍ਰਦੇਸ਼ ਦੇ 19 ਜ਼ਿਲਿਆਂ ਤੋਂ ਕੁੱਲ 157 ਲੋਕ ਸ਼ਾਮਲ ਹੋਏ ਸਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ