ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਅੱਜ ਅਹਿਮ ਬੈਠਕ

kartarpur sahib corridor

ਦੇਸ਼ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਮੁੱਦਾ ਸਾਹਮਣੇ ਆਇਆ ਰਹਿੰਦਾ ਹੈ। ਅੱਜ ਭਾਰਤ ਅਤੇ ਪਾਕਿਸਤਾਨ ਦੇ ਵਿਚਲੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਇੱਕ ਅਹਿਮ ਬੈਠ ਹੋਵੇਗੀ। ਜਿਸ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਬਾਰੇ ਗੱਲਬਾਤ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਇਸ ਬੈਠਕ ਦੇ ਵਿੱਚ ਕੋਰੀਡੋਰ ਦੇ ਉਦਘਾਟਨ ਦੀ ਤਾਰੀਕ ਨੂੰ ਲੈ ਕੇ ਵਿਚਾਰ ਹੋ ਸਕਦੇ ਹਨ। ਇਹ ਬੈਠਕ ਜ਼ੀਰੋ ਪੁਆਇੰਟ ਤੇ ਹੋਣ ਜਾ ਰਹੀ ਹੈ। ਜ਼ੀਰੋ ਪੁਆਇੰਟ ਉਹ ਬਿੰਦੂ ਹੈ, ਜਿੱਥੇ ਕੋਰੀਡੋਰ ਦਾ ਭਾਰਤੀ ਹਿੱਸਾ ਅਤੇ ਪਾਕਿਸਤਾਨ ਹਿੱਸਾ ਮਿਲਣਗੇ।

ਜ਼ਰੂਰ ਪੜ੍ਹੋ: ਸਿਮਰਜੀਤ ਸਿੰਘ ਬੈਂਸ ਨੇ ਹੜ੍ਹ ਪੀੜਤ ਲੋਕਾਂ ਲਈ ਭੇਜੀ ਡਾਕਟਰੀ ਸਹਾਇਤਾ

ਪਾਕਿਸਤਾਨ ਦੇ ਬੁਲਾਰੇ ਡਾ. ਮੁਹੰਮਦ ਫੈਸਲ ਦਾ ਕਹਿਣਾ ਹੈ ਕਿ,‘‘ਭਾਰਤ ਨੇ ਪਾਕਿਸਤਾਨ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਅਤੇ ਕਰਤਾਰਪੁਰ ਸਾਹਿਬ ਗਲਿਆਰੇ ’ਤੇ ਤਕਨੀਕੀ ਬੈਠਕ ਜ਼ੀਰੋ ਪੁਆਇੰਟ ’ਤੇ 30 ਅਗਸਤ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਪੂਰਾ ਕਰਨ ਵਿੱਚ ਪਹਿਲਾਂ ਵਾਂਗ ਹੀ ਵਚਨਬੱਧ ਹੈ, ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਸਿੱਖ ਕੁੜੀ ਦਾ ਜ਼ਬਰਨ ਧਰਮ ਪਰਿਵਰਤਨ ਦਾ ਮਾਮਲਾ ਭਖਿਆ, ਅਕਾਲ ਤਖਤ ਵਲੋਂ ਹੁਕਮ ਜਾਰੀ

ਬਿਨਾ ਵੀਜ਼ੇ ਦੇ ਐਂਟਰੀ ਮਿਲੇਗੀ

ਇਹ ਕੋਰੀਡੋਰ ਪਾਕਿਸਤਾਨ ਦੇ ਕਰਤਾਪੁਰ ਵਿੱਚ ਸਥਿਤ ਸ੍ਰੀ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ। ਉਹਨਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ ਮਨਜ਼ੂਰੀ ਦੀ ਲੋੜ ਹੈ ਨਾ ਕਿ ਵੀਜ਼ੇ ਦੀ। ਤੁਹਾਨੂੰ ਦੱਸ ਦੇਈਏ ਕਿ ਇਹ ਗਲਿਆਰਾ 1947 ’ਚ ਭਾਰਤ ਦੀ ਆਜ਼ਾਦੀ ਦੇ ਬਾਅਦ ਤੋਂ ਦੋਹਾਂ ਗੁਆਂਢੀ ਦੇਸ਼ਾਂ ਦਰਮਿਆਨ ਪਹਿਲਾ ਵੀਜ਼ਾ ਮੁਕਤ ਗਲਿਆਰਾ ਵੀ ਹੋਵੇਗਾ।