ਕਰਨਾਟਕ ਸਰਕਾਰ ਨੇ 21 ਅਪ੍ਰੈਲ ਤੋਂ ਰਾਤ ਦਾ ਕਰਫਿਊ ਲਗਾਇਆ

Karnataka govt imposes night curfew from april 21

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਕਈ ਸੂਬਿਆਂ ਵਿਚ ਨਾਈਟ ਕਰਫ਼ਿਊ ਤੇ ਵੀਕਐਂਡ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦੇ ਕਰਨਾਟਕਾ ਵਿਚ ਵੀ ਨਾਈਟ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ।

21 ਅਪ੍ਰੈਲ ਤੋਂ 4 ਮਈ ਤੱਕਸੂਬੇ ‘ਚ ਰਾਤ ਦਾ ਕਰਫਿਊ ਲਾਗੂ ਕੀਤਾ ਜਾਵੇਗਾ। ਇਹ ਕਰਫ਼ਿਊ ਰਾਤ 9 ਵਜੇ ਤੋਂ ਸਵੇਰ 6 ਵਜੇ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਵੀਕੈਂਡ ਦੌਰਾਨ ਪੂਰਾ ਦਿਨ ਕਰਫਿਊ ਲਾਗੂ ਰਹੇਗਾ।

ਕਰਨਾਟਕ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਬੁੱਧਵਾਰ ਰਾਤ 9 ਵਜੇ ਤੋਂ ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲ, ਸਾਰੇ ਵਿਦਿਅਕ ਸੰਸਥਾਵਾਂ, ਜਿੰਮ, ਸਪਾਸ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਸਿਖਲਾਈ ਦੇ ਮਕਸਦ ਨਾਲ ਤੈਰਾਕੀ ਪੂਲ ਦੀਆਂ ਸਹੂਲਤਾਂ ਨੂੰ ਖੁੱਲਾ ਰੱਖਣ ਦੀ ਆਗਿਆ ਦਿੱਤੀ ਗਈ ਹੈ।

ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ 21,794 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਨਫੈਕਟਡ ਮਰੀਜ਼ਾਂ ਦੀ ਕੁੱਲ ਸੰਖਿਆਂ ਵਧ ਕੇ 11,98,644 ਹੋ ਗਈ ਹੈ। ਇਸ ਤੋਂ ਇਲਾਵਾ 149 ਰੋਗੀਆਂ ਦੀ ਮੌਤ ਮਗਰੋਂ ਮੌਤਾਂ ਦਾ ਕੁੱਲ ਅੰਕੜਾ 13,646 ਤਕ ਪਹੁੰਚ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ