Kanpur Encounter News: ਯੂਪੀ ਪੁਲਿਸ ਨੇ ਕਾਨਪੁਰ ਅਨਕਾਊਂਟਰ ਵਿੱਚ ਵਿਕਾਸ ਦੂਬੇ ਦੇ ਦੋ ਸਾਥੀਆਂ ਨੂੰ ਕੀਤਾ ਢੇਰ

kanpur-encounter-main-accused-killed
Kanpur Encounter News: ਪੁਲਸ ਨੇ ਕਾਨਪੁਰ ਬਿਕਰੂ ਕਾਂਡ ਮਾਮਲੇ ‘ਚ ਮੁਖ ਦੋਸ਼ੀ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਅਤੇ ਪ੍ਰਭਾਤ ਮਿਸ਼ਰਾ ਨੂੰ ਵੀ ਐਂਨਕਾਊਂਟਰ ‘ਚ ਢੇਰ ਕਰ ਦਿੱਤਾ ਹੈ। ਪ੍ਰਭਾਤ ਮਿਸ਼ਰਾ ਨੂੰ ਪੁਲਸ ਨੇ ਫਰੀਦਾਬਾਦ ਦੇ ਹੋਟਲ ‘ਚੋਂ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਮੁਤਾਬਕ ਪ੍ਰਭਾਤ ਨੇ ਪੁਲਸ ਕਸਟੱਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਐਂਨਕਾਊਂਟਰ ‘ਚ ਪ੍ਰਭਾਤ ਨੂੰ ਮਾਰ ਸੁੱਟਿਆ ਗਿਆ।

kanpur-encounter-main-accused-killed

ਉਥੇ ਹੀ ਵਿਕਾਸ ਦੇ ਕਰੀਬੀ ਰਣਬੀਰ ਸ਼ੁਕਲਾ ਨੇ ਦੇਰ ਰਾਤ ਸਹੇਵਾ ਨੇੜੇ ਹਾਈਵੇ ‘ਤੇ ਇਕ ਕਾਰ ਨੂੰ ਲੁੱਟਿਆ ਸੀ, ਉਸ ਦੇ ਨਾਲ ਤਿੰਨ ਹੋਰ ਬਦਮਾਸ਼ ਵੀ ਸਨ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਅਧਿਕਾਰੀਆਂ ਨੇ ਚਾਰਾਂ ਨੂੰ ਸਿਵਲ ਲਾਈਨ ਥਾਣੇ ਦੇ ਕਾਚੁਰਾ ਰੋਡ ‘ਤੇ ਘੇਰ ਲਿਆ। ਰਣਬੀਰ ਨੇ ਬੱਚਣ ਲਈ ਫਾਇਰਿੰਗ ਕੀਤੀ, ਜਿਸ ਦੇ ਜਵਾਬ ‘ਚ ਪੁਲਸ ਨੇ ਵੀ ਫਾਇਰਿੰਗ ਕੀਤੀ ਅਤੇ ਰਣਬੀਰ ਸ਼ੁਕਲਾ ਨੂੰ ਢੇਰ ਕਰ ਦਿੱਤਾ। ਹਾਲਾਂਕਿ, ਉਸ ਦੇ ਤਿੰਨ ਸਾਥੀਆਂ ਨੂੰ ਭੱਜਣ ‘ਚ ਕਾਮਯਾਬ ਹੋ ਗਏ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ