ਪੱਤਰਕਾਰ ਦੀ ਹੱਤਿਆ ਦੇ 16 ਸਾਲ ਮਗਰੋਂ ਉਸਦੇ ਪਰਿਵਾਰ ਨੂੰ ਮਿਲਿਆ ਇਨਸਾਫ

ramchandra chhatrapati and ram rahim

ਸਾਧਵੀਆਂ ਦੇ ਬਲਾਤਕਾਰ ਦੇ ਜ਼ੁਰਮ ਵਿੱਚ ਪਹਿਲਾਂ ਹੀ ਸੁਨਾਰੀਆ ਜੇਲ੍ਹ ਵਿੱਚ ਸਜਾ ਕੱਟ ਰਹੇ ਅਤੇ ਅੰਬਾਲਾ ਜੇਲ੍ਹ ਵਿੱਚ ਸਜਾ ਕੱਟ ਰਹੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਾ ਜਦੋਂ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਮਾਨਯੋਗ ਜੱਜ ਜਗਦੀਪ ਸਿੰਘ ਵੱਲੋਂ ਪੱਤਰਕਾਰ ਛਤਰਪਤੀ ਦੀ ਹੱਤਿਆ ਕਰਨ ਦੇ ਜੁਰਮ ਵਿੱਚ ਧਾਰਾ 302, 120-ਬੀ ਦੇ ਕੇਸ ਵਿੱਚ ਉਮਰ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ। ਰਾਮ ਰਹੀਮ ਦੀ ਇਹ ਸਜਾ ਪਹਿਲਾਂ ਦਿੱਤੀ 20 ਸਾਲ ਦੀ ਸਜਾ ਭੁਗਤਣ ਤੋਂ ਬਾਅਦ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਕਿਸ਼ਨ ਲਾਲ ਤੇ ਨਿਰਮਲ ਸਿੰਘ ਨੂੰ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ 3-3 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ’ਤੇ ਜੁਰਮਾਨੇ ਦੀ ਰਾਸ਼ੀ ਨਾ ਭਰਨ ਤੇ ਉਹਨਾਂ ਨੂੰ 2-2 ਸਾਲ ਦੀ ਹੋਰ ਕੈਦ ਕੱਟਣੀ ਪਵੇਗੀ।

ਇਹ ਸਾਰੀਆਂ ਸਜ਼ਾਵਾਂ ਪਹਿਲਾਂ ਵਾਲੀ ਹੋਈਆਂ ਸਜ਼ਾਵਾਂ ਤੋਂ ਬਾਅਦ ਕੱਟਣੀ ਪਵੇਗੀ। ਇਥੋਂ ਇਹ ਪਤਾ ਲੱਗਦਾ ਹੈ ਕਿ ਰਾਮ ਰਹੀਮ ਨੂੰ ਸਾਰੀ ਉਮਰ ਜੇਲ੍ਹ ਵਿੱਚ ਹੀ ਕੱਟਣੀ ਪਵੇਗੀ।

ਪੰਚੁਕਲਾ (ਹਰਿਆਣਾ) ਵਿਖੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਸੁਰੱਖਿਆ ਦਾ ਘੇਰਾ ਵੀ ਵੱਡੀ ਗਿਣਤੀ ਵਿੱਚ ਸੀ। ਅੱਜ ਉਹ ਕਾਲਾ ਘਿਨੋਣਾ ਚਿਹਰਾ ਲੋਕਾਂ ਸਾਹਮਣੇ ਉਜਾਗਰ ਹੋਇਆ ਜਿਸ ਨੂੰ ਉਹ ਭਗਵਾਨ (ਇੰਸਾ) ਦੇ ਰੂਪ ਵਿੱਚ ਮੰਨੀ ਬੈਠੇ ਹਨ। ਇਹ ਉਹ ਰਾਮ ਰਹੀਮ ਹੈ ਜੋ ਆਪਣੇ ਡੇਰੇ ਵਿੱਚ ਆਪਣੀਆਂ ਹੀ ਸਾਧਵੀਆਂ ਨਾਲ ਬਲਾਤਕਾਰ ਕਰਦਾ ਸੀ ’ਤੇ ਹੋਰ ਵੀ ਕਈ ਘਿਨੋਣੇ ਜੁਰਮਾਂ, ਜਿਵੇਂ ਕਿ ਅਪਰਾਧਿਕ ਗਤੀਵਿਧੀਆਂ, ਸਾਜਿਸ਼ਾਂ ਆਪਣੇ ਸਾਥੀਆਂ ਰਾਹੀਂ ਕਰਵਾਉਂਦਾ ਸੀ, ਉਸਦੇ ਸੱਚ ਨੂੰ ਉਜਾਗਰ ਕਰਨ ਵਾਲਾ ਪੱਤਰਕਾਰ ਛੱਤਰਪਤੀ ਸੀ ਜਿਸਨੇ ਇਸਦੇ ਕਾਲੇ ਕਰਨਾਮਿਆਂ ਦਾ ਕਾਲਾ ਚਿੱਠਾ ਖਬਰਾਂ ਰਾਹੀਂ ਲੋਕਾਂ ਸਾਹਮਣੇ ਲਿਆਂਦਾ। ਉਸ ਨੂੰ ਧੰਮਕਾਇਆ, ਡਰਾਇਆ ਅਤੇ ਮੌਤ ਤੱਕ ਦੀਆਂ ਧੰਮਕੀਆਂ ਦਿੱਤੀਆਂ ਗਈਆਂ। 24 ਅਕਤੂਬਰ 2002 ਨੂੰ ਰਾਮ ਰਹੀਮ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਦੇ ਘਰ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਜਖਮੀ ਹੋ ਗਏ ਤੇ 28 ਦਿਨਾਂ ਬਾਅਦ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਸੀ.ਬੀ.ਆਈ. ਦੇ ਬਚਾਵ ਪੱਖ ਦੇ ਵਕੀਲ ਵੱਲੋਂ ਇਹ ਦਲੀਲ ਰੱਖੀ ਗਈ ਸੀ ਕਿ ਪੀੜਿਤ ਪਰਿਵਾਰ ਨੂੰ ਵੀ ਮੁਆਵਜਾ ਦਿੱਤਾ ਜਾਵੇ।

ਪੱਤਰਕਾਰ ਦੇ ਲੜਕੇ ਅੰਸ਼ੁਲ ਛਤਰਪਤੀ ਵੱਲੋਂ ਅਦਾਲਤ ਵਿੱਚ ਅਪੀਲ ਕੀਤੀ ਗਈ ਸੀ ਕਿ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਰਾਮ ਰਹੀਮ ਦੇ ਵਕੀਲਾਂ ਵੱਲੋਂ ਅਦਾਲਤ ’ਚ ਇਹ ਤਰਕ ਰੱਖੇ ਗਏ ਕਿ ਰਾਮ ਰਹੀਮ ਦੇ ਸਮਾਜਿਕ, ਧਾਰਮਿਕ, ਆਰਥਿਕ ਕੰਮਾਂ ਦੇ ਪ੍ਰਤੀ ਨਰਮੀ ਰੱਖਦੇ ਹੋਏ ਇਸ ਦੀ ਸਜ਼ਾ ਘੱਟ ਤੋਂ ਘੱਟ ਕੀਤੀ ਜਾਵੇ। ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਇਹ ਅਦਾਲਤੀ ਕਾਰਵਾਈ 4 ਘੰਟੇ ਤੱਕ ਚੱਲੀ, ਜਿਸ ਤੋਂ ਬਾਅਦ ਇਹ ਵੱਡਾ ਅਤੇ ਮਹੱਤਵਪੂਰਨ ਫੈਸਲਾ ਦਿੱਤਾ ਗਿਆ।