JNU ਦੇ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

jnu-student-protest-violence

JNU Students Protest Violence: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ(JNU) ਦੇ ਵਿਦਿਆਰਥੀਆਂ ਦਾ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਵੀਰਵਾਰ ਨੂੰ JNU ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ CAA, VC, NRC ਦੇ ਵਿਰੋਧ ਵਿੱਚ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ JNU Students ਨੇ JNU ਕੈਂਪਸ ਦੇ ਬਾਹਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਿੱਲੀ ਪੁਲਿਸ, ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ।

JNU ਕੈਂਪਸ ਦੇ ਬਾਹਰ ਕੁਝ ਨਾਅਰਿਆਂ ਦੀ ਆਵਾਜ਼…

ਸਾਡੀ ਪੜਾਈ .. ਜ਼ਿੰਦਾਬਾਦ

ਦਿੱਲੀ ਪੁਲਿਸ .. ਮੁਰਦਾਬਾਦ

ਗਾਂ ਨਹੀਂ ਨਿਆਂ ਚਾਹੀਦਾ …

ਇਹ ਵੀ ਪੜ੍ਹੋ: Nirbhaya ਨੂੰ ਮਿਲਿਆ ਇਨਸਾਫ, ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਹੋਵੇਗੀ ਫਾਂਸੀ

ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਲਗਾਤਾਰ ਦਿੱਲੀ ਪੁਲਿਸ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। JNU ਦੇ ਵਿਦਿਆਰਥੀ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ। JNU Students ਦੇ ਵਿਦਿਆਰਥੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਰੋਸ ਮਾਰਚ ਕਰਨ ਦੇ ਬਾਰੇ ਦਿੱਲੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ। ਫਿਰ ਵੀ JNU Students ਪ੍ਰਦਰਸ਼ਨੀ ‘ਤੇ ਅੜੇ ਹੋਏ ਹਨ। ਪ੍ਰਦਰਸ਼ਨਕਾਰੀਆਂ ਵਿਚੋਂ ਇਕ ਵਿਦਿਆਰਥੀ ਨੇ ਕਿਹਾ ਕਿ ਦਿੱਲੀ ਵਿਚ ਪੁਲਿਸ ਇਕ ਪਾਸੜ ਕਾਰਵਾਈ ਕਰ ਰਹੀ ਹੈ, ਜਿਸ ਨੂੰ ਅਮਿਤ ਸ਼ਾਹ ਕਹਿੰਦੇ ਹਨ ਕਿ ਪੁਲਿਸ ਹੈ। ਅਮਿਤ ਸ਼ਾਹ ABVP ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ, ਇਸ ਲਈ ਉਸ ਦੇ ਗੁੰਡਿਆਂ ਨੂੰ ਫੜਿਆ ਨਹੀਂ ਗਿਆ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ