ਜੀਂਦ ਸਿਵਲ ਹਸਪਤਾਲ ਕੋਰੋਨਾ ਵੈਕਸੀਨ ਡਕੈਤੀ ਚੋਰਾਂ ਨੇ ਚਾਹ ਦੇ ਸਟਾਲ ‘ਤੇ ਚੋਰੀ ਕੀਤੀ ਵੈਕਸੀਨ ਛੱਡ ਗਏ

Jind civil hospital corona vaccine robbery thieves left stolen vaccine on tea stall

ਕੋਵਿਸ਼ੀਲਡ ਦੀਆਂ 1270 ਤੇ ਕੋਵੈਕਸੀਨ ਦੀਆਂ 440 ਡੋਜ਼ ਚੋਰੀ ਹੋਈਆਂ ਸਨ। ਚੋਰਾਂ ਨੇ ਸੱਤ ਤੋਂ ਜ਼ਿਆਦਾ ਤਾਲੇ ਤੋੜ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ।

ਚੋਰ ਸਿਵਿਲ ਲਾਈਨ ਥਾਣੇ ਦੇ ਬਾਹਰ ਚਾਹ ਦੀ ਦੁਕਾਨ ‘ਤੇ ਬੈਠੇ ਇਕ ਬਜ਼ੁਰਗ ਨੂੰ ਸੌਂਪ ਗਏ। ਜਾਂਦੇ-ਜਾਂਦੇ ਕਹਿ ਗਏ ਕਿ ਇਸ ‘ਚ ਥਾਣੇ ਦੇ ਮੁਨਸ਼ੀ ਦਾ ਖਾਣਾ ਹੈ ਉਨ੍ਹਾਂ ਨੂੰ ਦੇ ਆਉਣਾ। ਇਸ ਦੇ ਨਾਲ ਹੀ ਥੈਲੇ ‘ਚ ਦੋ ਲਾਈਨ ਦਾ ਨੋਟ ਛੱਡ ਗਏ। ਜਿਸ ‘ਚ ਲਿਖਿਆ ਸੀ ‘ਸੌਰੀ ਮੈਨੂੰ ਨਹੀਂ ਪਤਾ ਸੀ ਕੋਰੋਨਾ ਦੀ ਦਵਾਈ ਹੈ।’

ਬਜ਼ੁਰਗ ਮੁਨਸ਼ੀ ਨੂੰ ਥੈਲਾ ਦੇਕੇ ਆਇਆ ਤਾਂ ਮੁਨਸ਼ੀ ਨੇ ਥੈਲਾ ਚੈੱਕ ਕੀਤਾ ਤਾਂ ਵਿਚੋਂ ਕੋਰੋਨਾ ਦੀ ਚੋਰੀ ਹੋਈ ਵੈਕਸੀਨ ਬਰਾਮਦ ਹੋਈ। ਜੀਂਦ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਖੁਲਾਸਾ ਕੀਤਾ।

ਡੀਐਸਪੀ ਜਤੇਂਦਰ ਕੁਮਾਰ ਨੇ ਦੱਸਿਆ ਕਿ ਬੇਸ਼ੱਕ ਵੈਕਸੀਨ ਬਰਾਮਦ ਹੋ ਚੁੱਕੀ ਹੈ ਪਰ ਚੋਰੀ ਕਰਨ ਵਾਲਿਆਂ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਛਾਣਬੀਣ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ