ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਸ਼ੁਰੂ ਹੋਇਆ ਇੰਟਰਨੈਟ

jammu and kashmir internet service will be restored

ਦੇਸ਼ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਬਹਿਸ ਹੁੰਦੀ ਰਹਿੰਦੀ ਹੈ। ਜਿਸ ਵਿੱਚ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦਾ ਮਾਮਲਾ ਵੀ ਸ਼ਾਮਿਲ ਹੈ। ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਜ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਇਸ ਸੇਵਾ ਨਾਲ ਕੁਝ ਰਾਹਤ ਮਿਲੀ ਹੈ। ਉਹ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਜੰਮੂ ਅਤੇ ਕਸ਼ਮੀਰ ਵਿੱਚ ਸੋਮਵਾਰ ਤੋਂ ਸਕੂਲ ਅਤੇ ਕਾਲਜ ਵੀ ਖੋਲ੍ਹ ਦਿੱਤੇ ਜਾਣਗੇ।

ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉਸਦੇ ਖ਼ਾਸ ਪੰਜ ਜ਼ਿਲ੍ਹਿਆਂ ਵਿੱਚ ਕੰਮ ਪੂਰੀ ਤਰਾਂ ਠੱਪ ਹੋ ਗਿਆ ਸੀ। ਜੰਮੂ-ਕਸ਼ਮੀਰ ‘ਚ 22 ਚੋਂ 12 ਜ਼ਿਲ੍ਹਿਆਂ ‘ਚ ਕੰਮਕਾਜ ਆਮ ਢੰਗ ਨਾਲ ਹੋ ਰਹੇ ਹਨ ਅਤੇ ਇਸਦੇ ਖ਼ਾਸ ਪੰਜ ਜ਼ਿਲ੍ਹਿਆਂ ‘ਚ ਰਾਤ ਦੀ ਪਾਬੰਦੀ ਹੈ। ਸੁਬ੍ਰਮਣੀਅਮ ਦਾ ਕਹਿਣਾ ਹੈ ਕਿ ਪਾਕਿਸਤਾਨ ਲਗਾਤਾਰ ਸੂਬੇ ਦੀ ਸਥਿਤੀ ਨੂੰ ਵਿਗਾੜਨ ਵਿੱਚ ਲੱਗਾ ਹੋਇਆ ਹੈ। ਇਸ ਦੌਰਾਨ ਸੁਬ੍ਰਮਣੀਅਮ ਨੇ ਕਿਹਾ ਕਿ ਇੱਕ ਇੱਕ ਕਰਕੇ ਸਾਰੀਆਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ ਤਾਂ ਜੋ ਜਨਤਕ ਆਵਾਜਾਈ ਵੀ ਬਹਾਲ ਹੋ ਸਕੇ।

ਇਹ ਵੀ ਪੜ੍ਹੋ: ਫਿਲਮ ਦੇਖਣ ਗਏ ਵਿਦਿਆਰਥੀ ਨੇ ਮਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ