IRCTC ਦੀ ਯਾਤਰੀਆਂ ਨੂੰ ਟਿਕਟਾਂ ਕੈਂਸਲ ਨਾ ਕਰਾਉਣ ਦੀ ਅਪੀਲ, ਨਹੀਂ ਜਨਤਾ ਨੂੰ ਹੋਵੇਗਾ ਇਹ ਨੁਕਸਾਨ

IRCTC asks Passengers not to Cancel Train Tickets

ਭਾਰਤ ਵਿਚ 21 ਦਿਨਾਂ ਲਈ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਲਾਕਡਾਊਨ ਵਿੱਚ ਭਾਰਤੀ ਰੇਲਵੇ ਦੀਆਂ ਜਿਆਦਾਤਰ ਸੇਵਾਵਾਂ 14 ਅਪ੍ਰੈਲ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਸਭ ਯਾਤਰੀ ਟ੍ਰੇਨਾਂ ਨੂੰ ਵੀ ਇਸ ਦਿਨ ਤੱਕ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਲੋਕ ਆਪਣੀਆਂ ਰੇਲ ਟਿਕਟਾਂ ਨੂੰ ਰੱਦ ਕਰ ਰਹੇ ਹਨ। ਅਜਿਹੇ ਲੋਕਾਂ ਲਈ IRCTC ਵਲੋਂ ਇੱਕ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਹੈ।

IRCTC ਨੇ ਇਕ ਬਿਆਨ ਵਿਚ ਕਿਹਾ ਕਿ ਰੇਲਵੇ ਯਾਤਰੀ ਟ੍ਰੇਨਾਂ ਦੇ ਬੰਦ ਹੋਣ ਤੋਂ ਬਾਅਦ ਈ-ਟਿਕਟਾਂ ਕੈਂਸਲ ਕਰਨ ਨੂੰ ਲੈਕੇ ਸਵਾਲ ਕੀਤੇ ਜਾ ਰਹੇ ਹਨ। IRCTC ਦੇ ਅਨੁਸਾਰ, “ਯਾਤਰੀਆਂ ਨੂੰ ਕਿਸੇ ਵੀ ਟਿਕਟਾਂ ਕੈਂਸਲ ਕਰਨ ਦੀ ਲੋੜ ਨਹੀਂ ਹੈ। ਜੇ ਯਾਤਰੀ ਆਪਣੀ ਟਿਕਟ ਰੱਦ ਕਰਦੇ ਹਨ ਤਾਂ ਉਹਨਾਂ ਨੂੰ ਘੱਟ ਪੈਸੇ ਮਿਲਣ ਦੀ ਸੰਭਾਵਨਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰੇਲਵੇ ਵਲੋਂ ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਈ-ਟਿਕਟ ਕੈਂਸਲ ਨਾ ਕਰਨ।”

ਇਹ ਵੀ ਪੜ੍ਹੋ : Corona Virus : Loan-CreditCard ਦੀ EMI ਤੇ ਮਿਲੇਗੀ ਰਾਹਤ, ਸਰਕਾਰ ਕਰੇਗੀ ਐਲਾਨ

IRCTC ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਯਾਤਰੀ ਦੁਆਰਾ ਈ-ਟਿਕਟਾਂ ਬੁਕਿੰਗ ਲਈ ਵਰਤੇ ਗਏ ਖਾਤੇ ਵਿੱਚ ਕੈਂਸਲ ਟਿਕਟਾਂ ਦੇ ਪੈਸੇ ਭੇਜ ਦਿੱਤੇ ਜਾਣਗੇ। ਟ੍ਰੇਨਾਂ ਰੱਦ ਹੋਣ ਦੇ ਮਾਮਲੇ ਵਿਚ ਰੇਲਵੇ ਵੱਲੋਂ ਕੋਈ ਫੀਸ ਨਹੀਂ ਕੱਟੀ ਜਾਂਦੀ ਹੈ। ”ਦੱਸ ਦੇਈਏ ਕਿ ਰੇਲਵੇ ਨੇ ਕਾਉਂਟਰ ਟਿਕਟਾਂ ਨੂੰ ਕੈਂਸਲ ਕਰਨ ਲਈ ਪਹਿਲਾਂ ਹੀ 21 ਜੂਨ ਤੱਕ ਦਾ ਸਮਾਂ ਤਿੰਨ ਮਹੀਨਿਆਂ ਤੱਕ ਵਧਾ ਦਿੱਤਾ ਸੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ