ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ, ਦਾਲ, ਤੇਲ, ਅੰਡੇ ਸਮੇਤ ਫਲਾਂ-ਸਬਜ਼ੀਆਂ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ

Prices-of-fruits-and-vegetables,including-pulses,-vegetables,-oil,-eggs

ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਮਹਿੰਗਾਈ ਮਈ ਵਿੱਚ 6 ਮਹੀਨੇ ਦੇ ਉੱਚੇ ਪੱਧਰ 6.3 ਫ਼ੀਸਦੀ ‘ਤੇ ਪਹੁੰਚ ਗਈ। ਅਪ੍ਰੈਲ ‘ਚ ਮਹਿੰਗਾਈ ਦਰ 4.23% ਸੀ। ਮਈ ‘ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 5.01% ਸੀ।

ਤੇਲ, ਫਲਾਂ, ਅੰਡਿਆਂ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ‘ਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਮਈ ਵਿੱਚ 6 ਮਹੀਨੇ ਦੇ ਉੱਚੇ ਪੱਧਰ 6.3 ਫ਼ੀਸਦੀ ‘ਤੇ ਪਹੁੰਚ ਗਈ।

ਮਾਸ ਤੇ ਮੱਛੀ, ਅੰਡੇ, ਫਲ, ਦਾਲਾਂ ਅਤੇ ਇਸ ਦੇ ਉਤਪਾਦਾਂ ਦੀਆਂ ਕੀਮਤਾਂ ਲੜੀਵਾਰ 9.03%, 15.16%, 11.89% ਅਤੇ 9.39% ਦੇ ਵਾਧੇ ਨਾਲ ਸਾਲਾਨਾ ਅਧਾਰ ‘ਤੇ ਹਨ।

ਬਿਜਲੀ ਸ਼੍ਰੇਣੀ ‘ਚ ਮਹਿੰਗਾਈ 11.58 ਫ਼ੀਸਦੀ ਹੋ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ