ਵਾਹਗਾ ਪਹੁੰਚੇ ਕਮਾਂਡਰ ਅਭਿਨੰਦਨ, ਥੋੜ੍ਹੀ ਦੇਰ ‘ਚ ਕਰਨਗੇ ਭਾਰਤ ਵਾਪਸੀ

abhinandan in pakistan custody

ਪਾਕਿਸਤਾਨ ਦੇ ਕਬਜ਼ੇ ਵਿੱਚ ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਵਾਹਗਾ ਬਾਰਡਰ ਪਹੁੰਚ ਚੁੱਕੇ ਹਨ। ਇੱਥੋਂ ਕੁਝ ਹੀ ਸਮੇਂ ਵਿੱਚ ਉਨ੍ਹਾਂ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਲਿਆਂਦਾ ਜਾਵੇਗਾ। ਅਭਿਨੰਦਨ ਦੀ ਆਮਦ ‘ਤੇ ਭਾਰਤ ਆਪਣੇ ਹਿੱਸੇ ਵਿੱਚ ਕੀਤੀ ਜਾਣ ਵਾਲੀ ਰੀਟ੍ਰੀਟ ਸੈਰੇਮਨੀ ਰੱਦ ਕਰ ਦਿੱਤੀ ਸੀ, ਪਰ ਪਾਕਿਸਤਾਨ ਆਪਣੇ ਹਿੱਸੇ ਪਰੇਡ ਹੋਣ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਹਵਾਲੇ ਕੀਤਾ ਜਾਵੇਗਾ।

ਕੁਝ ਸਮਾਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਅਟਾਰੀ ਸਰਹੱਦ ‘ਤੇ ਪਹੁੰਚ ਗਏ ਹਨ ਤੇ ਉਹੀ ਉਨ੍ਹਾਂ ਨੂੰ ਰਿਸੀਵ ਕਰਨਗੇ। ਭਾਰਤ ਪਹੁੰਚਣ ‘ਤੇ ਪਹਿਲਾਂ ਅਭਿਨੰਦਨ ਦੀ ਮੈਡੀਕਲ ਜਾਂਚ ਹੋਵੇਗੀ ਤੇ ਫਿਰ ਅੱਗੇ ਜਾਣਗੇ।

Source:AbpSanjha