ਅਮਰੀਕਾ ਪਹੁੰਚੇ ਏਅਰ ਇੰਡੀਆ ਦੇ ਪਾਇਲਟ ਨੇ ਅਜਿਹੀ ਚੀਜ਼ ਡਾਊਨਲੋਡ ਕੀਤੀ ਕਿ ਹਵਾਈ ਅੱਡੇ ‘ਤੇ ਹੀ ਕੀਤਾ ਗਿਆ ਗ੍ਰਿਫ਼ਤਾਰ

usa visa cancelled

ਸੇਨ ਫਰਾਂਸਿਸਕੋ ਗਈ ਏਅਰ ਇੰਡੀਆ ਦੀ ਫਲਾਈਟ ਦੇ ਪਾਇਲਟ ਨੂੰ ਹਵਾਈ ਅੱਡੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਾਇਲਟ ‘ਤੇ ਚਾਈਲਡ ਪੋਰਨ ਡਾਊਨਲੋਡ ਕਰਨ ਦਾ ਦੋਸ਼ ਲੱਗਾ ਹੈ। ਅਮਰੀਕਾ ਪਹੁੰਚਣ ‘ਤੇ ਪਾਇਲਟ ਨੂੰ ਜ਼ਬਰਦਸਤੀ ਜਹਾਜ਼ ‘ਚੋਂ ਕੱਢਿਆ ਗਿਆ ਤੇ ਮੁਸਾਫਰਾਂ ਸਾਹਮਣੇ ਹੀ ਹੱਥਕੜੀਆਂ ਲਾ ਦਿੱਤੀਆਂ।

ਐਫਬੀਆਈ ਨੇ ਬੱਚੇ ਨਾਲ ਬਦਫੈਲੀ ਦੀ ਅਸ਼ਲੀਲ ਵੀਡੀਓ ਡਾਊਨਲੋਡ ਕਰਨ ਦੇ ਦੋਸ਼ ਹੇਠ ਪਾਇਲਟ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ। ਉਸ ਦਾ ਵੀਜ਼ਾ ਰੱਦ ਕਰ ਤੁਰੰਤ ਦਿੱਲੀ ਰਵਾਨਾ ਕਰ ਦਿੱਤਾ ਗਿਆ। ਅਮਰੀਕਾ ਨੂੰ ਚਾਈਲਡ ਪ੍ਰੋਨੋਗ੍ਰਾਫੀ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਇਹ ਭਾਰਤੀ ਪਾਇਲਟ ਪਿਛਲੇ ਕੁਝ ਸਮੇਂ ਤੋਂ ਐਫਬੀਆਈ ਦੇ ਨਿਸ਼ਾਨੇ ‘ਤੇ ਸੀ। ਏਜੰਸੀ ਲਗਾਤਾਰ ਉਸ ‘ਤੇ ਨਜ਼ਰ ਰੱਖ ਰਹੀ ਸੀ। ਸੋਮਵਾਰ ਨੂੰ ਫਲਾਈਟ ਸੇਨ ਫਰਾਂਸਿਸਕੋ ਪਹੁੰਚੀ ਤਾਂ ਏਜੰਸੀ ਨੇ ਆਪਣੇ ਕਾਨੂੰਨ ਮੁਤਾਬਕ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ‘ਤੇ ਏਅਰ ਇੰਡੀਆ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇੱਕ ਅਧਿਕਾਰੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ।

Source:AbpSanjha