India vs Nepal: ਭਾਰਤ ਨੇਪਾਲ ‘ਚ ਤਕਰਾਰ ਲਗਾਤਾਰ ਜਾਰੀ, ਨੇਪਾਲ ਨੇ ਕਈ ਭਾਰਤੀ ਨਿਊਜ਼ ਚੈਨਲਾਂ ਤੇ ਲਾਈ ਪਾਬੰਦੀ

indian-news-channels-banned-in-nepal

India vs Nepal: ਨੇਪਾਲ ਨੇ ਭਾਰਤੀ ਨਿਊਜ਼ ਚੈਨਲਾਂ ਦੇ ਨੇਪਾਲ ‘ਚ ਪ੍ਰਸਾਰਣ ਤੇ ਰੋਕ ਲਾ ਦਿੱਤੀ ਹੈ।ਨੇਪਾਲ ਦੇ ਕੇਬਲ ਟੈਲੀਵਿਜ਼ਨ ਪ੍ਰਦਾਤਾਵਾਂ ਨੇ ਕਿਹਾ ਹੈ ਕਿ ਦੂਰਦਰਸ਼ਨ ਨੂੰ ਛੱਡ ਕੇ ਭਾਰਤੀ ਨਿਊਜ਼ ਚੈਨਲਾਂ ਦਾ ਪ੍ਰਸਾਰਣ ਦੇਸ਼ ਵਿੱਚ ਬੰਦ ਕਰ ਦਿੱਤਾ ਗਿਆ ਹੈ।ਹਾਲਾਂਕਿ, ਇਸ ਸੰਬੰਧ ਵਿਚ ਕੋਈ ਅਧਿਕਾਰਤ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।

ਮਲਟੀ ਸਿਸਟਮ ਆਪਰੇਟਰ (ਐਮਐਸਓ) ਦੇ ਚੇਅਰਮੈਨ, ਵਿਦੇਸ਼ੀ ਚੈਨਲ ਵਿਤਰਕ ਦਿਨੇਸ਼ ਸੁਬੇਦੀ ਨੇ ਕਿਹਾ ਕਿ, ਅਸੀਂ ਦੂਰਦਰਸ਼ਨ ਨੂੰ ਛੱਡ ਕੇ ਸਾਰੇ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਣ ਨੂੰ ਰੋਕ ਦਿੱਤਾ ਹੈ, ਅਸੀਂ ਭਾਰਤ ਦੇ ਪ੍ਰਾਈਵੇਟ ਚੈਨਲਾਂ ਦਾ ਪ੍ਰਸਾਰਣ ਇਸ ਲਈ ਰੋਕਿਆ ਹੈ, ਕਿਉਂਕਿ ਇਹ ਨੇਪਾਲ ਦੀ ਰਾਸ਼ਟਰੀ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਖਬਰਾਂ ਦਿਖਾ ਰਹੇ ਸਨ।

ਇਹ ਵੀ ਪੜੋ: Indian Army News: ਹੁਣ ਇੰਡੀਅਨ ਆਰਮੀ ਵਿੱਚ ਫੇਸਬੁੱਕ ਅਤੇ PUBG ਸਮੇਤ ਇਹਨਾਂ 89 ਐਪਸ ਤੇ ਲਗਾਇਆ ਬੈਨ

ਇਸ ਸਬੰਧੀ ਨੇਪਾਲ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ, ਨਾਰਾਇਣ ਕਾਜੀ ਨੇ ਕਿਹਾ ਕਿ, ਨੇਪਾਲ ਸਰਕਾਰ ਤੇ ਸਾਡੇ ਪ੍ਰਧਾਨ ਮੰਤਰੀ ਖ਼ਿਲਾਫ਼ ਭਾਰਤੀ ਮੀਡੀਆ ਵੱਲੋਂ ਅਧਾਰਹੀਣ ਪ੍ਰਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆ ਗਈਆਂ ਹਨ।ਉਸਨੂੰ ਰੋਕਣ ਬੰਦ ਕੀਤਾ ਜਾਣਾ ਚਾਹੀਦਾ ਸੀ। ਹਾਲਾਂਕਿ ਨੇਪਾਲ ਦੀ ਇਸ ਕਾਰਵਾਈ ਤੇ ਭਾਰਤ ਸਰਕਾਰ ਦੀ ਕੋਈ ਪ੍ਰਤਿਕਿਰਿਆ ਨਹੀਂ ਆਈ ਪਰ ਮੰਨਿਆ ਜਾ ਰਿਹੈ ਕਿ ਨੇਪਾਲ ਖਿਲਾਫ ਭਾਰਤ ਵੀ ਢੁੱਕਵੇਂ ਕਦਮ ਚੁੱਕੇਗਾ। ਦਰਅਸਲ ਭਾਰਤ ਨੇਪਾਲ ਚ ਨੇਪਾਲ ਦੇ ਨਕਸ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

8 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਸੜਕ ਦਾ ਉਦਘਾਟਨ ਕੀਤਾ ਸੀ।ਇਹ ਸੜਕ ਲਿਪੂਲੇਖ ਤੋਂ ਧਾਰਾਚਾਲੂ ਤੱਕ ਬਣਾਈ ਗਈ ਸੀ।ਪਰ ਨੇਪਾਲ ਲਿਪੂਲੇਖ ਨੂੰ ਆਪਣਾ ਹਿੱਸਾ ਦੱਸਦਿਆਂ ਇਸ ਦਾ ਵਿਰੋਧ ਕਰ ਰਿਹਾ ਹੈ।18 ਮਈ ਨੂੰ ਨੇਪਾਲ ਨੇ ਆਪਣਾ ਨਕਸ਼ਾ ਜਾਰੀ ਕੀਤਾ।ਇਸ ‘ਚ ਭਾਰਤ ਦੇ 3 ਇਲਾਕੇ ਲਿਪੂਲੇਖ, ਲਿਮਪੀਆਧੁਰਾ ਤੇ ਕਾਲਾਪਨੀ ਨੂੰ ਨੇਪਾਲ ਨੇ ਆਪਣਾ ਦੱਸਿਆ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ