ਭਾਰਤੀ ਪੱਤਰਕਾਰ ਰੋਹਿਤ ਸਰਦਾਨਾ ਦਾ ਕੋਵਿਡ-19 ਕਾਰਨ ਦਿਹਾਂਤ

Indian-journalist-rohit-sardana-passes-away-due-to-covid-19

ਰੋਹਿਤ ਜ਼ੀ ਟੀ ਵੀ ਅਤੇ ਅੱਜ ਤਕ ਚੈਨਲ ਦਾ ਇੱਕ ਮਸ਼ਹੂਰ ਚਿਹਰਾ ਸਨ ਅਤੇ ਉਹ ਕੋਰੋਨਾ ਨਾਲ ਪੀੜਤ ਸਨ। ਰੋਹਿਤ ਸਰਦਾਨਾ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਸਾਥੀ ਜ਼ੀ ਨਿਊਜ਼ ਦੇ ਪੱਤਰਕਾਰ ਸੁਧੀਰ ਚੌਧਰੀ ਨੇ ਟਵੀਟ ਕਰਕੇ ਦਿੱਤੀ।

ਕਈ ਪੱਤਰਕਾਰਾਂ ਨੇ ਟਵੀਟ ਕਰਕੇ ਉਸ ਦੀ ਮੌਤ ਦੀ ਖ਼ਬਰ ਦਿੱਤੀ ਹੈ। ਕਈ ਸੀਨੀਅਰ ਪੱਤਰਕਾਰਾਂ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ।

ਸੀਨੀਅਰ ਪੱਤਰਕਾਰ ਨੇ ਲਿਖਿਆ ਕਿ ਰੋਹਿਤ ਸਰਦਾਨਾ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਮੇਰੇ ਹੱਥ ਕੰਬ ਗਏ। ਇਹ ਕਲਪਨਾ ਵੀ ਨਹੀਂ ਕੀਤੀ ਗਈ ਸੀ ਕਿ ਕੋਰੋਨਾਵਾਇਰਸ ਅਜਿਹਾ ਕਰੇਗਾ। ਮੈਂ ਇਸ ਲਈ ਤਿਆਰ ਨਹੀਂ ਸੀ। ਇਹ ਰੱਬ ਦੀ ਬੇਇਨਸਾਫੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ