ਅਨੇਕਾਂ ਰੰਗਾ ਨਾਲ ਰਲੀ 2019 ਦੀ ਹੋਲੀ

holi festival

ਹੋਲੀ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਅਨੇਕਾਂ ਰੰਗਾਂ ਦੇ ਸਰਾਬੋਰ ਨਾਲ ਭਰੀ ਜ਼ਿੰਦਗੀ ਦਾ ਅਜਿਹਾ ਰੰਗ ਵੇਖਣ ਨੂੰ ਮਿਲਦਾ ਹੈ ਜਿਸ ਵਿੱਚ ਸਾਰੀ ਦੁਨੀਆਂ ਝੂਮਦੀ ਨਜ਼ਰ ਆੳਂਦੀ ਹੈ। ਲੋਕ ਆਪਸੀ ਵੈਰ ਵਿਰੋਧਤਾ ਮਿਟਾ ਕੇ ਇਕ ਦੂਜੇ ਨੂੰ ਰੰਗਾਂ ਵਿੱਚ ਰੰਗਦੇ ਨਜ਼ਰ ਆਉਂਦੇ ਹਨ। ਅਨੇਕਾਂ ਕਿਸਮਾਂ ਦੇ ਰੰਗਾ ਨਾਲ ਰਲੀ ਇਹ ਧਰਤੀ ਅਜਿਹੀ ਜਾਪਦੀ ਨਜ਼ਰ ਆਉਂਦੀ ਹੈ ਜਿਵੇਂ ਕੋਈ ਆਸਮਾਨ ਵਿਚੋਂ ਧਨੁਸ਼ੀ ਰੰਗਾਂ ਨਾਲ ਮੇਲ ਖਾਂਦੀ ਹੋਵੇ। ਹੋਲੀ ਨੂੰ ਕਈ ਰਾਜਾਂ ਵਿੱਚ ਆਪਣੇ ਤਰੀਕਿਆਂ ਨਾਲ ਮਨਾਉਂਦੇ ਹਨ। ਬੱਚੇ, ਜਵਾਨ, ਔਰਤਾਂ ਅਤੇ ਬੁੱਢੇ ਹਰ ਵਰਗ ਦੇ ਲੋਕ ਇਸ ਤਿਉਹਾਰ ਨੂੰ ਮਨਾਉਂਦੇ ਹਨ।

ਇਹ ਵੀ ਪੜ੍ਹੋ : ਪਠਾਨਕੋਟ: ਹੋਲੀ ਤੇ ਰੰਗਾ ‘ਚ ਤੇਜ਼ਾਬ ਮਿਲਾ ਕੇ ਹਮਲਾ ਕਰ ਨੌਜਵਾਨ ਨੂੰ ਕੀਤਾ ਜ਼ਖ਼ਮੀ

ਪੁਰਾਣਿਕ ਕਥਾ ਅਨੁਸਾਰ ਹੋਲੀ ਦਾ ਤਿਉਹਾਰ ਪ੍ਰਮਾਤਮਾ ਦੇ ਪ੍ਰਤੀ ਪ੍ਰਹਲਾਦ ਦੀ ਅਥਾਹ ਭਗਤੀ ਨੂੰ ਮੰਨਿਆ ਗਿਆ ਹੈ। ਹੋਲਿਕਾ ਨਾਮ ਦੀ ਔਰਤ ਨੇ ਆਪਣੀ ਗੋਦ ਵਿੱਚ ਪ੍ਰਹਲਾਦ ਨੂੰ ਲੈ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ ਪਰ ਪ੍ਰਹਲਾਦ ਦੀ ਪ੍ਰਤਾਮਤਾ ਪ੍ਰਤੀ ਅਥਾਹ ਭਗਤੀ ਨੇ ਉਸ ਨੂੰ ਬਚਾ ਲਿਆ ਅਤੇ ਹੋਲਿਕਾ ਉਸ ਅੱਗ ਵਿੱਚ ਸੜ ਗਈ। ਇਸ ਤਿਉਹਾਰ ਨੂੰ ਸਿੱਖਾਂ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਆਪਸੀ ਵੈਰ ਵਿਰੋਧਤਾ ਨੂੰ ਮਿਟਾ ਕੇ, ਅੱਤਿਆਚਾਰ ਅਤੇ ਹੋ ਰਹੇ ਜ਼ੁਲਮ ਦੇ ਖਿਲਾਫ ਡੱਟ ਕੇ ਮੁਕਾਬਲਾ ਕਰਨ ਅਤੇ ਸ਼ਸਤਰ ਦੀ ਵਿੱਦਿਆ ਦਾ ਗਿਆਨ ਦੇ ਕੇ ਨਵਾਂ ਅਭਿਆਸ ਆਰੰਭ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਸੰਕਲਪਾਂ ਨਾਲ ਜੁੜਨ ਅਤੇ ਨਵੀਂ ਚੇਤਨਾ ਪੈਦਾ ਕਰਨ ਦੇ ਸੰਕਲਪ ਨਾਲ ਸੇਧ ਦੇ ਮਕਸਦ ਨਾਲ ਇੱਕ ਨਵੀਂ ਪ੍ਰਥਾ ਆਰੰਭ ਕੀਤੀ। ਜਿਸ ਨੂੰ ਅਸੀਂ ਅੱਜ ਹੋਲਾ ਮਹੱਲੇ ਦੇ ਰੂਪ ਵਿੱਚ ਵੇਖ ਸਕਦੇ ਹਾਂ। ਸਿੱਖਾਂ ਦੇ ਰੂਪ ਵਿੱਚ ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਸਰਦ ਰੁੱਤ ਦੇ ਖਤਮ ਹੋਣ ਅਤੇ ਬਸੰਤ ਰੁੱਤ ਦੇ ਆਉਣ ‘ਤੇ ਨਵੀਆਂ ਫਸਲਾਂ ਦੇ ਆਗਮਨ ਦੇ ਰੂਪ ਵਿੱਚ ਵੀ ਵੇਖਿਆ ਜਾ ਸਕਦਾ ਹੈ।

ਕੁਝ ਦਿਨਾਂ ਮਗਰੋਂ ਇਸ ਸਾਲ 2019 ਵਿੱਚ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਵੀ ਇਸ ਸਿਆਸੀ ਰੰਗ ਦੇ ਰੂਪ ਵਿੱਚ ਵੇਖਣ ਨੂੰ ਮਿਲਣਗੀਆਂ। ਕੀ ਸਿਆਸੀ ਰੰਗ ਚੜ੍ਹੇਗਾ ਦੋ ਪਾਰਟੀਆਂ ਦਾ ਆਪਸ ਵਿੱਚ। ਕੀ ਚੋਂਕੀਦਾਰ ਕਾਮਯਾਬ ਰਹਿਣਗੇ ਇਸ ਦੇਸ਼ ਦੀ ਰਾਖੀ ਕਰਨ ਲਈ ਜਾਂ?