ਭਾਰਤ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ , ਪਾਕਿਸਤਾਨ ਤੇ ਕੀਤਾ ਹਵਾਈ ਹਮਲਾ

indian air force attacks in pakistan

ਭਾਰਤ ਸੇਨਾ ਦੇ CRPF ਜਵਾਨਾਂ ਤੇ ਪੁਲਵਾਮਾ ਹਮਲੇ ਦੇ 2 ਹਫਤੇ ਮਗਰੋਂ ਭਾਰਤੀ ਹਵਾਈ ਸੇਨਾ ਵਲੋਂ ਆਤੰਕੀਆਂ ਨੂੰ ਦਿੱਤਾ ਗਿਆ ਮੁੰਹਤੋੜ ਜਵਾਬ। ਜਾਣਕਾਰੀ ਮੁਤਾਬਕ ਸਵੇਰੇ ਤੜਕੇ 3 ਵਜੇ ਭਾਰਤੀ ਵਿਮਾਨਾਂ ਨੇ LOC ਪਾਰ ਕਰ POK ਵਿੱਚ ਦਾਖਲ ਹੋਕੇ ਪਾਕਿਸਤਾਨ ਦੇ ਵਿੱਚ ਏਅਰ ਸਟਰਾਈਕ ਨੂੰ ਅੰਜਾਮ ਦਿੱਤਾ। ਇਸ ਹਮਲੇ ਦੌਰਾਨ 12 ਮਿਰਾਜ ਲੜਾਕੂ ਵਿਮਾਨ ਸ਼ਾਮਲ ਸਨ। ਇਸ ਹਮਲੇ ‘ਚ ਪਾਕਿਸਤਾਨ ਦੇ ਵਿੱਚ ਜੇਸ਼-ਏ-ਮੁਹੰਮਦ ਦੇ ਠਿਕਾਣਿਆਂ ਤੇ ਬੰਬ ਸੁੱਟੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਵਿੱਚ ਜੇਸ਼-ਏ-ਮੁਹੰਮਦ ਦੇ ਸਾਰੇ ਠਿਕਾਣੇ ਤਬਾਹ ਕਰ ਦਿੱਤੇ ਗਏ ਹਨ।

ਖਬਰ ਹੈ ਕਿ ਭਾਰਤੀ ਹਵਾਈ ਸੇਨਾ ਵਲੋਂ ਜੇਸ਼-ਏ-ਮੁਹੰਮਦ ਦੇ ਵੱਖ – ਵੱਖ ਠਿਕਾਣਿਆਂ ਤੇ 1000 ਕਿੱਲੋ ਤੋਂ ਵੱਧ ਬੰਬ ਸੁੱਟੇ ਗਏ ਨੇ। ਜਿਸ ਨਾਲ ਕਾਫੀ ਵੱਡੀ ਗਿਣਤੀ ਵਿੱਚ ਆਤੰਕਵਾਦੀ ਮਾਰੇ ਗਏ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗ ਰਿਹਾ ਹੈ ਕਿ ਹੁਣੇ ਤੱਕ 250 ਤੋਂ ਲੈਕੇ 300 ਆਤੰਕੀ ਮਾਰੇ ਜਾ ਚੁੱਕੇ ਹਨ। ਇਹ ਭਾਰਤ ਵਲੋਂ ਅੱਜ ਤੱਕ ਦਾ ਸਭ ਤੋਂ ਵੱਡਾ ਏਅਰ ਸਟਰਾਈਕ ਹੈ। ਹੁਣੇ ਤੱਕ ਭਾਰਤ ਸਰਕਾਰ ਵਲੋਂ ਇਸ ਬਾਰੇ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਗਈ ਹੈ।

ਇਹ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤੀ ਹਵਾਈ ਸੇਨਾ LOC ਪਾਰ ਕਰਕੇ ਕਿਸੇ ਅਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇਥੇ ਤੱਕ ਕਿ ਕਾਰਗਿਲ ਦੀ ਲੜਾਈ ਦੇ ਸਮਾਂ ਵੀ ਭਾਰਤੀ ਹਵਾਈ ਸੇਨਾ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਸੀ।