ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਦਾ ਖ਼ਤਰਾ: ਅਮਰੀਕਾ ਦਾ ਦਾਅਵਾ

india vs pakistan

ਧਾਰਾ 370 ਨੂੰ ਹਟਾਉਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਇਸ ਮਸਲੇ ਨੂੰ ਲੈ ਕੇ ਦੋਵੇਂ ਦੇਸ਼ ਇੱਕ ਦੂਜੇ ਨੂੰ ਧਮਕੀ ਦੇ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਰ ਤਰਾਂ ਦੀ ਚਰਚਾ ਬੰਦ ਹੈ। ਜਿਸ ਨੂੰ ਲੈ ਕੇ ਅਮਰੀਕਾ ਨੇ ਇਹ ਦਾਅਵਾ ਕੀਤਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪਰਮਾਣੂ ਜੰਗ ਹੁੰਦੀ ਹੈ ਤਾਂ ਦੋਵੇ ਦੇਸ਼ਾਂ ਦਾ ਬਹੁਤ ਜਿਆਦਾ ਨੁਕਸਾਨ ਹੋਵਗਾ।

ਅਮਰੀਕਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਰਮਾਣੂ ਜੰਗ ਦੇ ਨਾਲ 10 ਕਰੋੜ ਤੋਂ ਜ਼ਿਆਦਾ ਜਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਦੁਨੀਆ ਭਰ ‘ਚ ਭੁੱਖਮਰੀ ਵੀ ਆਵੇਗੀ। ਇਹ ਖੋਜ ਅਮਰੀਕਾ ਦੀ ਰਟਗਰਸ ਯੂਨੀਵਰਸਿਟੀ ਦੇ ਖੋਜੀ ਏਲਨ ਰੋਬਕ ਨੇ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੋਵੇ ਦੇਸ਼ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਇੱਕ ਨਹੀਂ ਸਗੋਂ ਕਈ ਵਾਰ ਸਾਹਮਣੇ ਆ ਚੁੱਕੇ ਹਨ।

ਜ਼ਰੂਰ ਪੜ੍ਹੋ:ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਹਸਪਤਾਲ ਦੇ ਵਿੱਚ ਸਾਈਬਰ ਅਟੈਕ

ਅਮਰੀਕਾ ਦੀ ਰਟਗਰਸ ਯੂਨੀਵਰਸਿਟੀ ਦੇ ਖੋਜੀ ਏਲਨ ਰੋਬਕ ਦਾ ਕਹਿਣਾ ਹੈ ਕਿ , “ਜੇਕਰ ਪਰਮਾਣੂ ਜੰਗ ਹੋਈ ਤਾਂ ਇਹ ਕਿਸੇ ਖਾਸ ਥਾਂ ‘ਤੇ ਨਹੀਂ ਹੋਵੇਗਾ। ਪਰਮਾਣੂ ਬੰਬ ਦੁਨੀਆ ‘ਚ ਕਿਤੇ ਵੀ ਸੁੱਟਿਆ ਜਾ ਸਕਦਾ ਹੈ।” ਇਹ ਰਿਪੋਰਟ ਜਨਰਲ ‘ਸਾਇੰਸ ਐਡਵਾਂਸਿਸ’ ‘ਚ ਪ੍ਰਕਾਸ਼ਿਤ ਹੋਈ ਹੈ। ਜਿਸ ਨਾਲ ਹਵਾ ਦਾ ਤਾਪਮਾਨ ਵਧੇਗਾ ਤੇ 10 ਕਰੋੜ ਤੋਂ ਜ਼ਿਆਦਾ ਜਾਨਾਂ ਜਾ ਸਕਦੀਆਂ ਹਨ।