ਭਾਰਤ ਨੇ 24 ਘੰਟਿਆਂ ਵਿੱਚ 3,82 ਲੱਖ ਨਵੇਂ ਮਾਮਲਿਆਂ ਦੀ ਰਿਪੋਰਟ , 3780 ਮੌਤਾਂ

India reports 3,82 lakh new cases in 24 hours

ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਰਿਕਾਰਡ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਇਕ ਦਿਨ ‘ਚ ਕੋਰੋਨਾ ਦੇ 3,82,315 ਨਵੇਂ ਮਾਮਲੇ ਸਾਹਮਣੇ ਆਏ ਹਨ।

24 ਘੰਟਿਆਂ ‘ਚ 3,780 ਮਰੀਜ਼ਾਂ ਦੀ ਮੌਤ ਹੋਈ ਹੈ। ਦੇਸ਼ ‘ਚ ਹੁਣ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 2,06,65,148 ਤੱਕ ਪਹੁੰਚ ਗਈ ਹੈ। ਮ੍ਰਿਤਕਾਂ ਦਾ ਅੰਕੜਾ 2,26,188 ਤਕ ਪਹੁੰਚ ਗਿਆ ਹੈ।

ਰਾਹਤ ਦੀ ਗੱਲ ਹੈ ਕਿ 1,69,51,731 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਉਥੇ ਹੀ ਦੇਸ਼ ‘ਚ ਸਰਗਰਮ ਮਾਮਲੇ 34,87,229 ਹਨ।

ਕੋਰੋਨਾ ਵਾਇਰਸ ਦੇ ਲਈ ਕੁੱਲ 29,48,52,078 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 15,41,299 ਸੈਂਪਲ ਸਿਰਫ ਕੱਲ ਟੈਸਟ ਕੀਤੇ ਗਏ। ਇਹ ਜਾਣਕਾਰੀ ਭਾਰਤੀ ਮੈਡੀਕਲ ਰਿਸਰਚ ਸੈਂਟਰ ਨੇ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ