ਭਾਰਤ ਨੇ 2,57,299 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ ,ਪਿਛਲੇ 24 ਘੰਟਿਆਂ ਵਿੱਚ 4194 ਮੌਤਾਂ

India reports 2,57,299 new covid-19 cases

ਭਾਰਤ ਵਿਚ ਕੋਰੋਨਾ ਦੀ ਰਫ਼ਤਾਰ ਹੁਣ ਪਹਿਲਾਂ ਨਾਲੋਂ ਘੱਟ ਦਿਖਾਈ ਦੇ ਰਹੀ ਹੈ। ਭਾਰਤ ‘ਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਕੋਰੋਨਾ ਕੇਸਾਂ ਦੇ ਮਾਮਲੇ 3 ਲੱਖ ਤੋਂ ਘੱਟ ਆ ਰਹੇ ਹੈ ਪਰ ਰੋਜ਼ਾਨਾ ਮੌਤਾਂ ਦਾ ਅੰਕੜਾ ਚਾਰ ਹਜ਼ਾਰ ਤੋਂ ਪਾਰ ਬਣਿਆ ਹੋਇਆ ਹੈ।

ਪਿਛਲੇ 24 ਘੰਟਿਆਂ ਦੌਰਾਨ 2,57,299 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕੋਰੋਨਾ ਨਾਲ 4,194 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਰਿਕਵਰੀ ਦੀ ਦਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 3,57,630 ਕੋਰੋਨਾ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਦੇਸ਼ ‘ਚ ਕੁੱਲ ਮਾਮਲਿਆਂ ਦੀ ਗਿਣਤੀ 2,62,89,290 ਹੋ ਗਈ ਹੈ, ਜਿਸ ‘ਚੋਂ 2,95,525 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 29,23,400 ਹੈ। ਹੁਣ ਤੱਕ 2,30,70,365 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 19,33,72,819 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।

ਐਕਟਿਵ ਕੇਸ ਘਟ ਕੇ 12 ਫੀਸਦ ਤੋਂ ਘੱਟ ਹੋ ਗਏ। ਕੋਰੋਨਾ ਐਕਟਿਵ ਮਾਮਲੇ ‘ਚ ਦੁਨੀਆਂ ‘ਚ ਭਾਰਤ ਦਾ ਦੂਜਾ ਸਥਾਨ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ