ਭਾਰਤ ਚ 24 ਘੰਟਿਆਂ ਵਿੱਚ 62,176 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ

India records 62,176 covid-19 cases in 24 hours

ਭਾਰਤ ਚ ਪਿਛਲੇ 24 ਘੰਟਿਆਂ ਵਿੱਚ  62,176 ਨਵੇਂ ਕੋਵਿਡ-19 ਮਾਮਲੇ, 2,539 ਮੌਤਾਂ ਦੀ ਰਿਪੋਰਟ ਕੀਤੀ ਹੈ।  ਇਸ ਦੇ ਨਾਲ ਹੀ 1 ਲੱਖ 7 ਹਜ਼ਾਰ 710 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

ਇਸ ਸਮੇਂ ਦੌਰਾਨ 1 ਲੱਖ 17 ਹਜ਼ਾਰ 232 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਪਿਛਲੇ 15 ਦਿਨਾਂ ਵਿਚ ਐਕਟਿਵ ਮਾਮਲਿਆਂ ਵਿਚ 10 ਲੱਖ 30 ਹਜ਼ਾਰ 587 ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ 1 ਜੂਨ ਨੂੰ ਦੇਸ਼ ਵਿਚ 18 ਲੱਖ 90 ਹਜ਼ਾਰ 949 ਸੰਕਰਮਿਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਹੁਣ ਇਹ ਅੰਕੜਾ 8 ਲੱਖ 60 ਹਜ਼ਾਰ 362 ਤੱਕ ਪਹੁੰਚ ਗਿਆ ਹੈ।

ਭਾਰਤ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ